
ਪੰਜਾਬੀ ਇੰਡਸਟਰੀ ਦੇ ਸਿਤਾਰੇ ਆਪਣੇ ਪ੍ਰਸ਼ੰਸ਼ਕਾਂ ਲਈ ਸੋਸ਼ਲ ਮੀਡਿਆ ਦੇ ਰਾਹੀਂ ਹਰ ਰੋਜ਼ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ | ਜਿਨ੍ਹਾਂ ਨੂੰ ਕਿ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ | ਦੱਸ ਦਈਏ ਕਿ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ “ਰਣਜੀਤ ਬਾਵਾ” ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡਿਓ ਸਾਂਝੀ ਕੀਤੀ ਹੈ ਜਿਸ ਵਿੱਚ ਗਾਇਕ ਰਣਜੀਤ ਬਾਵਾ ਅਤੇ ਨਿੰਜਾ ਬਹੁਤ ਹੀ ਪਿਆਰਾ ਲੋਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ |
ਇਸ ਵੀਡਿਓ ਵਿੱਚ ਪਹਿਲਾਂ ਰਣਜੀਤ ਬਾਵਾ ਗਾ ਰਿਹਾ ਹੈ ਅਤੇ ਨਿੰਜਾ ਮੇਜ ਉਤੇ ਹੱਥ ਮਾਰਕੇ ਇਸ ਗੀਤ ਨੂੰ ਮਿਊਜ਼ਿਕ ਦੇ ਰਹੇ ਹਨ | ਦੱਸ ਦਈਏ ਬੀਤੀ 6 ਮਾਰਚ ਨੂੰ ਗਾਇਕ ਨਿੰਜਾ ਦਾ ਜਨਮ ਦਿਨ ਸੀ ਅਤੇ ਰਣਜੀਤ ਬਾਵਾ ਨੇ ਨਿੰਜਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਇਸ ਵੀਡਿਓ ਨੂੰ ਸੋਸ਼ਲ ਮੀਡਿਆ ਤੇ ਸਾਂਝਾ ਕੀਤਾ | ਪ੍ਰਸ਼ੰਸ਼ਕਾਂ ਵੱਲੋਂ ਇਸ ਵੀਡਿਓ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |
ਦੱਸ ਦਈਏ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਦੀ 22 ਫਰਵਰੀ ਨੂੰ ਪੰਜਾਬੀ ਫ਼ਿਲਮ ਹਾਈਐਂਡ ਯਾਰੀਆਂ ਰਿਲੀਜ਼ ਹੋਈ ਸੀ ਜਿਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਨਿੰਜਾ ਅਤੇ ਰਣਜੀਤ ਬਾਵਾ ਦਾ ਇਹ ਵੀਡਿਓ ਵੀ ਹਾਈਐਂਡ ਯਾਰੀਆਂ ਦੇ ਸੈੱਟ ਦਾ ਹੀ ਹੈ | ਇਸ ਵੀਡਿਓ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਗਾਇਕ ਰਣਜੀਤ ਬਾਵਾ ਅਤੇ ਨਿੰਜਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਮਸਤੀ ਕਰਦੇ ਹਨ |