ਬਰੈਂਪਟਨ ਹਮਲੇ ਦਾ ਮੁੱਖ ਦੋਸ਼ੀ ਰਣਕੀਰਤ ਸਿੰਘ (20) ਹੋਇਆ ਭਾਰਤ ਫਰਾਰ
Rankirat Singh fled to India

ਬਰੈਂਪਟਨ ਹਮਲੇ ਦਾ ਮੁੱਖ ਦੋਸ਼ੀ ਹੋਇਆ ਭਾਰਤ ਫਰਾਰ

ਹਾਲਟਨ ਰੀਜਨਲ ਪੁਲਸ ਨੇ ਵਿੰਸਟਨ ਚਰਚਿਲ ਬੁੱਲਵਰਡ ਅਤੇ ਸਟੀਲਜ਼ ਏਵਨਿਊ ਦੇ ਖੇਤਰ ਵਿੱਚ ਹੋਈ ਲੜ੍ਹਾਈ ਝਗੜੇ ਦਾ ਮੁੱਖ ਦੋਸ਼ੀ ਭਾਰਤ ਫਰਾਰ ਹੋ ਗਿਆ ਹੈ। ਦੱਸ ਦੇਈਏ ਕਿ ਇਸ ਹਮਲੇ ‘ਚ 3 ਲੋਕ ਗੰਭੀਰ ਜ਼ਖਮੀ ਹੋਏ ਸਨ, ਜਿੰਨ੍ਹਾਂ ‘ਚੋਂ ਇੱਕ ਅਜੇ ਵੀ ਹਸਪਤਾਲ ਦਾਖਲ ਹੈ।

ਇਸ ਹਮਲੇ ‘ਚ ਰੀਅਲ ਇਸਟੇਟ ਏਜੰਟ ਅਤੇ ਉਸਦੇ ਸਾਥੀਆਂ ‘ਤੇ ਹਮਲਾ ਕਰਨ ਦੇ ਦੋਸ਼ ‘ਚ 20 ਸਾਲਾ ਭਾਰਤੀ ਨੌਜਵਾਨ  ਹਮਲੇ ਅਤੇ ਹਥਿਆਰਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਹੁਣ ਪੁਲਸ ਦਾ ਕਹਿਣਾ ਹੈ ਕਿ “ਮੁੱਖ ਸ਼ੱਕੀ” ਜਿਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੀੜਤਾਂ ਦੀ ਬੇਸਬਾਲ ਬੈਟਾਂ ਨਾਲ ਕੁੱਟਮਾਰ ਕੀਤੀ ਸੀ, ਉਹ ਫਰਾਰ ਹੋ ਗਿਆ ਹੈ।
Rankirat Singh fled to Indiaਹਾਲਟਨ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ 20 ਸਤੰਬਰ ਨੂੰ ਵਿੰਸਟਨ ਚਰਚਿਲ ਬੁੱਲਵਰਡ ਅਤੇ ਸਟੀਲਜ਼ ਐਵੇਨਿਊ ਦੇ ਇਲਾਕੇ ਵਿੱਚ ਇੱਕ ਰੀਅਲ ਅਸਟੇਟ ਦਾ ਸੌਦਾ ਹੋਇਆ ਸੀ, ਜੋ ਕਿ ਬਾਅਦ ‘ਚ ਲੜ੍ਹਾਈ ਝਗੜੇ ਦਾ ਮੁੱਖ ਕਾਰਨ ਬਣ ਗਿਆ ਸੀ।

ਪੁਲਸ ਦਾ ਕਹਿਣਾ ਹੈ ਕਿ ਤਿੰਨ ਵਿਅਕਤੀਆਂ ਨੂੰ ਘੇਰ ਕੇ ਉਹਨਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।

ਉਨ੍ਹਾਂ ਵਿਚੋਂ ਇਕ ਗੰਭੀਰ ਜ਼ਖਮੀ ਹੈ, ਜਦਕਿ ਦੂਸਰੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਦੇਰ ਸ਼ਾਮ 28 ਜੂਨ ਨੂੰ, ਬਰੈਂਪਟਨ ਦੇ 20 ਸਾਲਾ, ਕਿੰਦਰਬੀਰ ਸਿੰਘ, ‘ਤੇ “ਗੈਂਗ ਹਮਲੇ” ਦੇ ਸਬੰਧ ਵਿਚ ਹਥਿਆਰ ਨਾਲ ਹਮਲਾ ਕਰਨ ਸਮੇਤ ਦੋ ਹੋਰ ਗੰਭੀਰ ਦੋਸ਼ ਲਗਾਏ ਗਏ ਸਨ।
Rankirat Singh fled to Indiaਬਰੈਂਪਟਨ ਦੇ ਰਣਕੀਰਤ ਸਿੰਘ (20) ਦਾ ਗ੍ਰਿਫਤਾਰੀ ਵਾਰੰਟ ਦਾ ਜਾਰੀ ਹੋ ਚੁੱਕਾ ਹੈ, ਜੋ ਗੰਭੀਰ ਅਪਰਾਧਾਂ ਦੇ ਦੋ ਦੋਸ਼ ਅਧੀਨ ਹੈ।

ਹਾਲਾਂਕਿ, ਪੁਲਸ ਦਾ ਮੰਨਣਾ ਹੈ ਕਿ ਉਹ ਹਮਲੇ ਤੋਂ ਥੋੜ੍ਹੀ ਦੇਰ ਬਾਅਦ ਹੀ ਦੇਸ਼ ਤੋਂ ਭੱਜ ਗਿਆ ਸੀ, ਅਤੇ ਉਹਨਾਂ ਨੇ ਥੋੜ੍ਹੀ ਦਰ ਬਾਅਦ ਹੀ ਨਵੀਂ ਦਿੱਲੀ ਲਈ ਉਡਾਣ ਭਰ ਲਈ ਸੀ।

ਜਾਂਚਕਰਤਾਵਾਂ ਕੋਲ ਰਿਪੋਰਟਾਂ ਹਨ ਕਿ ਇਸ ਹਮਲੇ ‘ਚ ਅੱਠ ਤੋਂ 20 ਵਿਅਕਤੀ ਹੋਰ ਲੋਕ ਸ਼ਾਮਲ ਹੋ ਸਕਦੇ ਹਨ।

ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨੂੰ ਇਤਲਾਹ ਦੇਣ ਲਈ ਕਿਹਾ ਗਿਆ ਹੈ।