ਵੇਖੋ ਰਣਬੀਰ ਕਪੂਰ ਦੀ ਅਗਲੀ ਫ਼ਿਲਮ ‘ਬ੍ਰਹਮਾਸਤਰ’ ਦੀ ਝਲਕ
ਰਣਬੀਰ ਕਪੂਰ ranbir kapoor ਬਾਲੀਵੁੱਡ ਦੇ ਬੜੇ ਹੀ ਹਰਮਨ ਪਿਆਰੇ ਅਦਾਕਾਰ ਹਨ | ਉਹਨਾਂ ਦੀ ਹਾਲ ਹੀ ਵਿੱਚ ਆਈ ਫ਼ਿਲਮ ਸੰਜੂ ਦੀ ਸਫਲਤਾ ਤੋਂ ਬਾਅਦ ਉਹ ਅੱਜ ਕਲ ਆਪਣੀ ਅਗਲੀ ਫਿਲਮ ‘ਬ੍ਰਹਮਾਸਤਰ’ bollywood film ਦੀ ਸ਼ੂਟਿੰਗ ‘ਚ ਲੱਗੇ ਹੋਏ ਹਨ | ਸੋਸ਼ਲ ਮੀਡਿਆ ਤੇ ਰਣਬੀਰ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜੋ ਕਿ ਫ਼ਿਲਮ ਦੇ ਸ਼ੂਟਿੰਗ ਸੈੱਟ ਦੀ ਹੈ | ਫਿਲਹਾਲ ਫਿਲਮ ਦੀ ਪੂਰੀ ਟੀਮ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਬੁਲਗਾਰੀਆ ‘ਚ ਕਰ ਰਹੀ ਹੈ | ਬੀਤੇ ਦਿਨੀਂ ਫਿਲਮ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ।

ਦੱਸ ਦੇਈਏ ਕਿ ‘ਬ੍ਰਹਮਾਸਤਰ’ bollywood film ਡਾਇਰੈਕਟਰ ਆਯਾਨ ਮੁਖਰਜੀ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ, ਜਦਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੁਆਰਾ ਇਸਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਫਿਲਮ ‘ਚ ਅਮਿਤਾਭ-ਰਣਬੀਰ ਤੋਂ ਇਲਾਵਾ ਆਲੀਆ ਭੱਟ, ਮੌਨੀ ਰਾਏ ਅਤੇ ਅੱਕੀਨੇਨੀ ਨਾਗਾਰਜੁਨ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ।ਫਿਲਮ ਅਗਲੇ ਸਾਲ 15 ਅਗਸਤ, 2019 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ|