ਵੇਖੋ ਮਾਸਟਰ ਸਲੀਮ ਨੇ ਬਚਪਨ ‘ਚ ਕਿਸ ਤਰ੍ਹਾਂ ਸ਼ਹੀਦਾਂ ਨੂੰ ਕੀਤੇ ਸਨ ਅਕੀਦਤ ਦੇ ਫੁੱਲ ਭੇਂਟ
ਮਾਸਟਰ ਸਲੀਮ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਰਿਵਾਰ ਚੋਂ ਹੀ ਮਿਲੀ । ਕਿਉਂਕਿ ਮਾਸਟਰ ਸਲੀਮ ਦੇ ਪਿਤਾ ਖੁਦ ਸੂਫੀ ਗਾਇਕ ਨੇ ਅਤੇ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਤਾਲੀਮ ਖੁਦ ਉਨ੍ਹਾਂ ਨੇ ਹੀ ਦਿੱਤੀ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚੋਂ ਕਈ ਸੈਡ ਸੌਂਗ ,ਧਾਰਮਿਕ ਗੀਤ ਅਤੇ ਕਈ ਡਾਂਸ ਸੌਂਗ ਵੀ ਹਨ ।

ਹੋਰ ਵੇਖੋ :ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰਦੇ ਨੇ ਸੁਖਜਿੰਦਰ ਯਮਲਾ ਦਾ ਗਾਇਆ ਗੀਤ ‘ਰੋਗ ਦਾ ਨਾਂਅ ਦੱਸ ਜਾ’

ਉਨ੍ਹਾਂ ਨੇ ਬਾਲੀਵੁੱਡ ਲਈ ਵੀ ਕਈ ਗੀਤ ਗਾਏ । ਜਿਨ੍ਹਾਂ ‘ਚ ‘ਦਿਲ ਦਾ ਮਾਮਲਾ ਹੈ ਦਿਲਬਰ’ ,ਢੋਲ ਜਗੀਰੋ ਦਾ , ਸਾਰਾ ਸਾਰਾ ਦਿਨ ਤੇਰੇ ਬਿਨ ਸਣੇ ਕਈ ਅਣਗਿਣਤ ਗੀਤ ਨੇ ਜੋ ਯਾਦਗਾਰ ਹੋ ਨਿੱਬੜੇ ਨੇ । ਪਰ ਅੱਜ ਅਸੀਂ ਤੁਹਾਨੂੰ ਮਾਸਟਰ ਸਲੀਮ ਦਾ ਬਾਲਪਣ ਦਾ ਰੂਪ ਵਿਖਾਵਾਂਗੇ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਬਚਪਨ ‘ਚ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾਂਜਲੀ ਗੀਤ ਗਾ ਕੇ ਦਿੱਤੀ ਸੀ ।

ਮਾਸਟਰ ਸਲੀਮ ਦੇ ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਦੇ ਨਾਲ ਉਨ੍ਹਾਂ ਦਾ ਇੱਕ ਸਾਥੀ ਵੀ ਨਜ਼ਰ ਆ ਰਿਹਾ ਹੈ ।ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਵੀ ਮੌਜੂਦ ਹਨ ।