ਰਵਿੰਦਰ ਗਰੇਵਾਲ ਦਾ ਨਵਾਂ ਗੀਤ ਫ਼ੋਰ ਬਾਈ ਫ਼ੋਰ ਹੋਇਆ ਰਿਲੀਜ਼
ਹਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ravinder grewal ਦਾ ਗੀਤ “ਫੋਰ ਬਾਈ ਫੋਰ” punjabi song ਰਿਲੀਜ਼ ਹੋਇਆ ਹੈ| ਉਹਨਾਂ ਦਾ ਇਹ ਨਵਾਂ ਆਇਆ ਗੀਤ ਧੁੰਮਾਂ ਪਾ ਰਿਹਾ ਹੈ।ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਜਾਰੀ ਹੋ ਚੁੱਕਿਆ ਹੈ।ਰਵਿੰਦਰ ਗਰੇਵਾਲ ਆਏ ਦਿਨ ਫੈਨਸ ਲਈ ਆਪਣੇ ਇੰਸਟਾਗ੍ਰਾਮ ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ|

ਹਾਲ ਹੀ ਵਿੱਚ ਉਹਨਾਂ ਨੇ ਆਪਣੀ ਇੱਕ ਲਾਈਵ ਪਰਫ਼ਾਰ੍ਮ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਇਸ ਵਿੱਚ ਰਵਿੰਦਰ ਗਰੇਵਾਲ ravinder grewal ਕਿਸੇ ਪਿੰਡ ਵਿੱਚ ਪਰਫ਼ਾਰ੍ਮ ਕਰ ਰਹੇ ਹਨ| ਰਵਿੰਦਰ ਗਰੇਵਾਲ ਦੇ ਇਸ ਗੀਤ ਦੇ ਬੋਲ ਬੇਹੱਦ ਹੀ ਸੁੰਦਰ ਤਰੀਕੇ ਨਾਲ ਲਿਖੇ ਗਏ ਹਨ ਇਸ ਲਈ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ ਸੁਣ ਕੇ ਜ਼ਰਾਂ|

Ravinder Grewal - Bhajan Singh

ਉਹਨਾਂ ਨੇ ਹਾਲ ਹੀ ਵਿੱਚ ਰਿਲੀਜ ਹੋਏ ਗੀਤ “ਫੋਰ ਬਾਈ ਫੋਰ” ਦੀ ਗੱਲ ਕਰੀਏ ਤਾਂ ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਸੀ ਅਤੇ ਇਸ ‘ਚ ਅਵਾਜ਼ ਦਿੱਤੀ ਗਈ ਸੀ ਸਰਦਾਰ ਸੋਹੀ ਨੇ।ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ravinder grewal ਦਾ ਗੀਤ ‘ਡਾਲਰ’ ਰਿਲੀਜ਼ ਹੋਇਆ ਸੀ ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਰਵਿੰਦਰ ਗਰੇਵਾਲ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ।