ਜਲਦ ਰਿਲੀਜ਼ ਹੋ ਰਿਹਾ ਹੈ ਰਵਿੰਦਰ ਗਰੇਵਾਲ ਦਾ ਨਵਾਂ ਗੀਤ ਫੋਰ ਬਾਈ ਫੋਰ

Written by Anmol Preet

Published on : October 6, 2018 1:41
ਰਵਿੰਦਰ ਗਰੇਵਾਲ ਇਸ ਵਾਰ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਰਹੇ ਨੇ ।ਇਸ ਵਾਰ ਉਹ ਲੈ ਕੇ ਆਏ ਨੇ ‘ਫੋਰ ਬਾਈ ਫੋਰ’ ਜੀ ਹਾਂ ਇੱਥੇ ਅਸੀਂ ਕਿਸੇ ਮਸ਼ੀਨਰੀ ਦੀ ਗੱਲ ਨਹੀਂ ਕਰ ਰਹੇ ਬਲਕਿ ਅਸੀਂ ਗੱਲ ਕਰ ਰਹੇ ਹਾਂ ਕੁੰਡੀਆਂ ਮੁੱਛਾਂ ,ਤੁਰਲੇ ਵਾਲੀ ਪੱਗ ਅਤੇ ਚਾਦਰੇ ਵਾਲੇ ਸੁਨੱਖੇ ਜਿਹੇ ਗੱਭਰੂ ਦੀ । ਜੋ ਆਪਣੇ ਇਸ ਨਵੇਂ ਗੀਤ ਰਾਹੀਂ ਧੁੰਮਾਂ ਪਾਉਣ ਦੀ ਤਿਆਰੀ ‘ਚ ਹਨ ਅਤੇ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਅੱਠ ਅਕਤੂਬਰ ਨੂੰ ।

ਇਸ ਗੀਤ ਦਾ ਪ੍ਰੀਮੀਅਰ ਤੁਸੀਂ ਅੱਠ ਅਕਤੂਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਤੁਸੀਂ ਅੱਠ ਅਕਤੂਬਰ ਨੂੰ ਸਵੇਰੇ ਗਿਆਰਾਂ ਵਜੇ ਤੋਂ ਵੇਖ ਸਕਦੇ ਹੋ । ਰਵਿੰਦਰ ਗਰੇਵਾਲ ਇਸ ਵਾਰ ਆਪਣੇ ਸਰੋਤਿਆਂ ਲਈ ਕੀ ਨਵਾਂ ਲੈ ਕੇ ਆ ਰਹੇ ਨੇ ਇਹ ਵੇਖਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅੱਠ ਅਕਤੂਬਰ ਦਾ ।