ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਦਾੜੀ ਕਾਰਨ ਸਿੱਖ ਅਫ਼ਸਰਾਂ ਨਾਲ ਕੀਤਾ ਜਾ ਰਿਹੈ ਵਿਤਕਰਾ, ਟਰੂਡੋ ਨੇ ਕਹੀ ਇਹ ਗੱਲ
RCMP discriminate over mask policy for bearded front-line officers

ਕੈਨੇਡੀਅਨ ਪੁਲਿਸ ਵੱਲੋਂ ਸਿੱਖ ਅਫ਼ਸਰਾਂ ਨਾਲ ਦਾੜੀ ਨੂੰ ਲੈ ਕੇ ਕੀਤੇ ਜਾ ਰਹੇ ਵਿਤਕਰੇ ਨਾਲ ਭਾਈਚਾਰੇ ‘ਚ ਰੋਸ ਪਾਇਆ ਜਾ ਰਿਹਾ ਹੈ।

ਦਰਅਸਲ, ਦਾੜੀ ਹੋਣ ਦੀ ਵਜ੍ਹਾ ਕਾਰਨ ਇਸ ਸਾਲ 31 ਮਾਰਚ ਤੋਂ ਬਾਅਦ ਸਿੱਖ ਅਫ਼ਸਰਾਂ ਨੂੰ ਫਰੰਟਲਾਈਨ ‘ਤੇ ਡਿਊਟੀ ਨਹੀਂ ਕਰਨ ਦਿੱਤੀ ਗਈ, ਜੋ ਕਿ ਭਾਈਚਾਰੇ ਮੁਤਾਬਕ ਇੱਕ ਨਿਰਾਸ਼ਾਜਨਕ ਫੈਸਲਾ ਹੈ।

ਇਸ ਦੇ ਜਵਾਬ ‘ਚ ਆਰਸੀਐਮਪੀ ਦਾ ਕਹਿਣਾ ਹੈ ਕਿ ਸਿੱਖ ਪੁਲਿਸ ਅਧਿਕਾਰੀਆਂ ਦੇ ਚਿਹਤਰੇ ‘ਤੇ ਦਾੜੀ ਹੋਣ ਕਾਰਨ ‘ਐਨ100’ ਫਿੱਟ ਨਹੀਂ ਬੈਠਦੇ ਸਨ, ਜਿਸ ਕਾਰਮ ਪਿਛਲੇ 6 ਮਹੀਨੇ ਤੋਂ ਉਹ ਡੈਸਕ ‘ਤੇ ਡਿਊਟੀ ਕਰ ਰਹੇ ਹਨ।

ਇਸ ਸਬੰਧੀ ਸਿੱਖ ਸੰਸਥਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਕਿਹਾ ਕਿ ਐਨ-100 ਮਾਸਕ ਜਾਂ ਹੋਰ ਮਾਸਕ ਹਾਲਾਤਾਂ ਦੇ ਹਿਸਾਬ ਨਾਲ ਲਾਜ਼ਮੀ ਹੁੰਦਾ ਹੈ, ਜਦੋਂ ਬਾਕੀ ਪੁਲਿਸ ਫੋਰਸਾਂ ਇਸਦਾ ਹੱਲ ਕੱਢ ਸਕਦੀਆਂ ਹਨ ਤਾਂ ਸਿਰਫ ਆਂਰਸੀਐਮਪੀ ਵੱਲੋਂ ਹੀ ਅੀਜਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਦੂਜੀਆਂ ਪੁਲਿਸ ਫੋਰਸ ਵਿੱਚ ਸਿੱਖ ਅਫਸਰਾਂ ਨੂੰ ਅਜਿਹੀ ਕੋਈ ਦਿੱਕਤ ਪੇਸ਼ ਨਹੀਂ ਆਈ ਹੈ ਅਤੇ ਉਹ ਫਰੰਟਲਾਈਨ ‘ਤੇ ਡਿਊਟੀ ਨਿਭਾ ਰਹੇ ਹਨ।

ਇਸ ਸਬੰਧੀ ਟਰੂਡੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ “ਅਜਿਹਾ ਨਹੀਂ ਹੋਣਾ ਚਾਹੀਦਾ ਸੀ।”

“ਸਪੱਸ਼ਟ ਹੈ ਕਿ ਸਿਹਤ ਅਤੇ ਸੁਰੱਖਿਆ ਨਿਯਮ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਨੂੰ ਦੇਸ਼ ਭਰ ਦੇ ਕਾਰਜ ਸਥਾਨਾਂ ‘ਤੇ ਲਾਗੂ ਕਰਨ ਦੀ ਜ਼ਰੂਰਤ ਹੈ, ਪਰ ਮੈਂ ਆਰਸੀਐਮਪੀ ਨਾਲ ਸਬੰਧਤ ਇਸ ਮੁੱਦੇ ਨੂੰ ਸੁਣ ਕੇ ਬਹੁਤ ਨਿਰਾਸ਼ ਹੋਇਆ ਕਿਉਂਕਿ ਮੈਨੂੰ ਪਤਾ ਹੈ ਕਿ ਕਈ ਹੋਰ ਪੁਲਿਸ ਬਲਾਂ ਅਤੇ ਹੋਰ ਸੰਗਠਨ ਬਿਨਾਂ ਕਿਸੇ ਵਿਅਕਤੀ ਨਾਲ ਧਾਰਮਿਕ ਵਿਤਕਰਾ ਕੀਤਿਆਂ ਸਿਹਤ ਅਤੇ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਤਰੀਕੇ ਲੱਭਣ ‘ਚ ਕਾਮਯਾਬ ਹੋਏ ਹਨ।”

ਇਸ ਤੋਂ ਇਲਾਵਾ ਲੋਕ ਸੁਰੱਖਿਆ ਮੰਤਰੀ ਬਿਲ ਬਲੇਅਰ ਦੇ ਬੁਲਾਰੇ ਮੁਤਾਬਕ, “ਸਾਰੇ ਅਧਿਕਾਰੀਆਂ ਨੂੰ ਆਪਣੀ ਨਿਹਚਾ ਦੀ ਪਾਲਣਾ ਕਰਦਿਆਂ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨਾਲ ਧਰਮ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰਨਾ ਚਾਹੀਦਾ।”