
ਦੀਪਿਕਾ ਅਤੇ ਰਣਵੀਰ ਸਿੰਘ ਦੇ ਵਿਆਹ ਦੀ ਤਰੀਕ ਪੱਕੀ ਹੋ ਚੁੱਕੀ ਹੈ ਅਤੇ ਦੋਵੇਂ ਪੰਦਰਾਂ ਨਵੰਬਰ ਨੂੰ ਵਿਆਹ ਰਚਾਉਣਗੇ । ਦੋਵਾਂ ਦੇ ਵਿਆਹ ਦਾ ਕਾਰਡ ਹਿੰਦੀ ਅਤੇ ਅੰਗਰੇਜ਼ੀ ‘ਚ ਛਪਿਆ ਹੈ ਜਿਸ ਨੂੰ ਦੋਨਾਂ ਨੇ ਸ਼ੋਸਲ ਮੀਡੀਆ ‘ਤੇ ਸਾਂਝਾ ਕੀਤਾ ਹੈ । ਪਰ ਦੋਨਾਂ ਨੇ ਵਿਆਹ ਦੀ ਇਹ ਤਰੀਕ ਬਹੁਤ ਹੀ ਸੋਚ ਸਮਝ ਕੇ ਰੱਖੀ ਹੈ ਅਤੇ ਇਹ ਤਰੀਕ ਹੈ ਵੀ ਬਹੁਤ ਖਾਸ । ਖਾਸ ਹੋਵੇ ਵੀ ਕਿਉਂ ਨਾਂ । ਇਸੇ ਤਰੀਕ ਨੂੰ ਤਾਂ ਦੋਨਾਂ ਦੀ ਫਿਲਮ ‘ਰਾਮਲੀਲਾ’ ਰਿਲੀਜ਼ ਹੋਈ ਸੀ ਅਤੇ ਇਸੇ ਫਿਲਮ ‘ਚ ਦੋਨਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ ਅਤੇ ਦੋਨਾਂ ਦੀ ਦੋਸਤੀ ਵੀ ਇਸ ਫਿਲਮ ਦੌਰਾਨ ਹੀ ਹੋਈ ਸੀ ਤੇ ਹੁਣ ਇਸੇ ਤਰੀਕ ਯਾਨੀ ਕਿ ਪੰਦਰਾਂ ਨਵੰਬਰ ਨੂੰ ਦੋਵੇਂ ਵਿਆਹ ਰਚਾਉਣ ਜਾ ਰਹੇ ਨੇ ।
ਇਸੇ ਲਈ ਹੀ ਦੋਨ੍ਹਾਂ ਨੇ ਇਸੇ ਦਿਨ ਇੱਕ ਦੂਜੇ ਦੇ ਹੋਣ ਦਾ ਫੈਸਲਾ ਕਰ ਲਿਆ ਹੈ ।ਦੀਪਿਕਾ ਅਤੇ ਰਣਵੀਰ ਦੇ ਅਫੇਅਰ ਦੇ ਚਰਚੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਪਰ ਦੋਨਾਂ ਨੇ ਇਸ ਰਿਸ਼ਤੇ ‘ਤੇ ਚੁੱਪ ਧਾਰੀ ਹੋਈ ਸੀ ਜਿਸ ਕਾਰਨ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਸਨ ।ਪਰ ਹੁਣ ਜਲਦੀ ਹੀ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝਣ ਜਾ ਰਹੇ ਨੇ ।ਜਿਸ ਨਾਲ ਲੋਕਾਂ ਵੱਲੋਂ ਲਗਾਏ ਜਾ ਰਹੇ ਕਿਆਸਾਂ ‘ਤੇ ਵੀ ਹੁਣ ਵਿਰਾਮ ਲੱਗ ਚੁੱਕਿਆ ਹੈ । ਦੀਪਿਕਾ ਅਤੇ ਰਣਵੀਰ ਦੇ ਫੈਨਸ ਵੀ ਦੋਨਾਂ ਦੇ ਇਸ ਫੈਸਲੇ ਤੋਂ ਖੁਸ਼ ਨੇ ਅਤੇ ਦੋਨਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।
Be the first to comment