ਕੈਨੇਡਾ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ‘ਚ ਫਸੇ ਕੈਨੇਡੀਅਨਜ਼ ਲਈ ਕੀਤਾ ਵੱਡਾ ਐਲਾਨ !
ਕੈਨੇਡਾ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ 'ਚ ਫਸੇ ਕੈਨੇਡੀਅਨਜ਼ ਲਈ ਕੀਤਾ ਵੱਡਾ ਐਲਾਨ !

ਕੋਵਿਡ 19 ਦੇ ਕਾਰਨ ਜਿੱਥੇ ਪੂਰੀ ਦੁਨੀਆ ਰੁਕ ਜਹੀ ਗਈ ਜਾਪਦੀ ਹੈ, ਉਥੇ ਹੀ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਸਿਰ ‘ਤੇ ਕਈ ਅਹਿਮ ਫੈਸਲੇ ਲੈਣ ਦੀ ਜ਼ਿੰਮੇਵਾਰੀ ਆਣ ਪਈ ਹੈ। ਅਜਿਹੇ ‘ਚ ਇਮੀਗ੍ਰੇਸ਼ਨ ਵਿਭਾਗ ‘ਤੇ ਵੀ ਵੱਡਾ ਬੋਝ ਪਿਆ ਹੈ।

ਜੇਕਰ ਗੱਲ ਕਰੀਏ ਕੈਨੇਡਾ ਦੀ ਤਾਂ ਇਸਦੇ ਕਈ ਨਾਗਰਿਕ ਅੱਲਗ-ਅਲੱਗ ਮੁਲਕਾਂ ‘ਚ ਫਸੇ ਹੋਏ ਹਨ ਅਤੇ ਬਾਕੀ ਸਾਰੇ ਮੁਲਕਾਂ ‘ਚੋਂ ਕੈਨੇਡੀਅਨ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਲੈ ਆਂਦਾ ਗਿਆ ਹੈ ਪਰ ਭਾਰਤ ਅਤੇ ਪਾਕਿਸਤਾਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਅਜੇ ਵੀ ਕੈਨੇਡੀਅਨਜ਼ ਸਰਕਾਰ ਵੱਲੋਂ ਕੁਝ ਹੀਲਾ ਕੀਤੇ ਜਾਣ ਦੇ ਇੰਤਜ਼ਾਰ ‘ਚ ਸਨ।

ਅਜਿਹੇ ‘ਚ ਅੱਜ ਹੀ ਕੈਨੇਡਾ ਦੇ ਵਿਦੇਸ਼ ਮੰਤਰੀ ਵੱਲੋਂ ਇੱਕ ਰਾਹਤ ਭਰੀ ਖਬਰ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੇ ਐਲਾਨ ਦੇ ਮੁਤਾਬਕ, ਭਾਰਤ ਅਤੇ ਪਾਕਿਸਤਾਨ ਤੋਂ ਯਾਤਰੀਆਂ ਨੂੰ ਮੜਿ ਵਤਨ ਲਿਆਉਣ ਲਈ ਸਪੈਸ਼ਲ ਫਲਾਈਟਜ਼ ਦਾ ਇੰਤਜ਼ਾਮ ਕਰ ਲਿਆ ਗਿਆ ਹੈ ਪਰ ਇਸ ਲਈ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਤੁਸੀਂ ਇਸ ਲੰਿਕ ‘ਤੇ ਕਲਿੱਕ ਕਰਕੇ ਖੁਦ ਨੂੰ ਰਜਿਸਟਰ ਕਰ ਸਕਦੇ ਹੋ।

ਦੱਸ ਦੇਈਏ ਕਿ ਇਸ ਗੱਲ ਨੂੰ ਲੈਕੇ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ‘ਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਉਹਨਾਂ ਦੇ ਮੁਤਾਬਕ, ਕੈਨੇਡਾ ਸਰਕਾਰ ਵੱਲੋਂ ਉਹਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ ਅਤੇ ਇਸ ਔਖੀ ਘੜੀ ਸਮੇਂ ਉਹਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਸੀ। ਉਮੀਦ ਹੈ ਕਿ ਦੋਵੇਂ ਸਰਕਾਰਾਂ ਸੇ ਆਪਸੀ ਤਾਲਮੇਲ ਨਾਲ ਜਲਦ ਹੀ ਕੈਨੇਡੀਅਨਜ਼ ਆਪਣੇ ਵਤਨ ਮੁੜਨ ‘ਚ ਸਫਲ ਹੋਣਗੇ।