ਕੈਨੇਡਾ ‘ਚ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਟਰੂਡੋ ਸਰਕਾਰ ਦਾ ਨਵਾਂ ਫੈਸਲਾ!
ਕੈਨੇਡਾ 'ਚ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਟਰੂਡੋ ਸਰਕਾਰ ਦਾ ਨਵਾਂ ਫੈਸਲਾ!

ਕੋਵਿਡ -19 ਨਾਲ ਨਜਿੱਠਣ ਵਿੱਚ ਸਹਾਇਤਾ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਤੀ ਹਫ਼ਤੇ ਵਿਚ ਵੱਧ ਤੋਂ ਵੱਧ 20 ਘੰਟੇ ਕੰਮ ਕਰਨ ਦੀ ਆਗਿਆ ਦੇਣ ਵਾਲੇ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ।ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ 20 ਘੰਟੇ ਤੋਂ ਵੱਧ ਕੰਮ ਕਰ ਸਕਣਗੇ, ਬਸ਼ਰਤੇ ਉਹ ਕਿਸੇ ਜ਼ਰੂਰੀ ਸੇਵਾ ਜਾਂ ਕੰਮ ਵਿਚ ਕੰਮ ਕਰ ਰਹੋਣ, ਜਿਵੇਂ ਕਿ ਸਿਹਤ ਦੇਖਭਾਲ, ਕ੍ਰਿਟੀਕਲ ਇਨਫਰਾਸਟ੍ਰਕਚਰ, ਜਾਂ ਭੋਜਨ ਜਾਂ ਹੋਰ ਮਹੱਤਵਪੂਰਣ ਚੀਜ਼ਾਂ ਦੀ ਸਪਲਾਈ ਖੇਤਰ ‘ਚ ਕੰਮ ਕਰਦੇ ਹੋਣ।
ਕੋਵਿਡ -19 ਦੌਰਾਨ, ਕੁਝ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਉੱਤੇ ਕਾਫ਼ੀ ਦਬਾਅ ਰਿਹਾ ਹੈ, ਅਤੇ ਸਰਕਾਰ ਮੰਨਦੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ, ਮਹਾਂਮਾਰੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕਰਨਗੇ।
ਉਦਾਹਰਣ ਵਜੋਂ, ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਸਿਹਤ ਅਤੇ ਐਮਰਜੈਂਸੀ ਸੇਵਾ ਨਾਲ ਜੁੜੇ ਪ੍ਰੋਗਰਾਮਾਂ ਵਿਚ ਪੜ੍ਹ ਰਹੇ ਹਨ, ਬਹੁਤ ਸਾਰੇ ਵਿਦਿਆਰਥੀ ਜੋ ਲਗਭਗ ਪੂਰੀ ਤਰ੍ਹਾਂ ਸਿਖਿਅਤ ਅਤੇ ਗ੍ਰੈਜੂਏਟ ਹੋਣ ਲਈ ਤਿਆਰ ਹਨ। ਇਸ ਅਸਥਾਈ ਨਿਯਮ ਤਬਦੀਲੀ ਨਾਲ ਵਿਦਿਆਰਥੀਆਂ ਸਮੇਤ ਕੈਨੇਡਾ ਨੂੰ ਵੀ ਫਾਇਦਾ ਹੋਵੇਹਾ ਕਿਉਂਕਿ ਇਸ ਸਮੇਂ ਕਰਮਚਾਰੀਆਂ ਅਤੇ ਰੁਜ਼ਗਾਰ ਨੂੰ ਇਕਸਾਰ ਕਰਨ ਦੀ ਲੋੜ੍ਹ ਹੈ।

ਹਵਾਲੇ
“ਪ੍ਰਵਾਸੀ, ਅਸਥਾਈ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸਿਹਤ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਖੇਤਰਾਂ ਵਿੱਚ ਫਰੰਟਲਾਈਨ ਵਰਕਰਾਂ ਵਜੋਂ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਅਸੀਂ ਕੈਨੇਡੀਅਨਾਂ ਨੂੰ ਤੰਦਰੁਸਤ ਰੱਖਣ ਲਈ ਅਤੇ ਮਹੱਤਵਪੂਰਨ ਚੀਜ਼ਾਂ ਅਤੇ ਸੇਵਾਵਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਯਤਨਾਂ ਨੂੰ ਜਾਣਦੇ ਹਾਂ ਅਤੇ ਉਨ੍ਹਾਂ ਦੀ ਕਦਰ ਕਰਦੇ ਹਾਂ। ”

– ਮਾਣਯੋਗ ਮਾਰਕੋ ਈ. ਐਲ. ਮੈਂਡੀਸਿਨੋ, ਪੀ.ਸੀ., ਐਮ.ਪੀ., ਇਮੀਗ੍ਰੇਸ਼ਨ, ਰਿਫਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ