“ ਏਅਰ ਇੰਡੀਆ ਬੰਬ ਧਮਾਕੇ ‘ਚ ਅਦਾਲਤ ਨੇ ਚਾਹੇ ਮੇਰੇ ਪਿਤਾ ਨੂੰ ਬਰੀ ਕਰ ਦਿੱਤਾ ਸੀ ਪਰ ਮੀਡੀਆ ਅਤੇ ਪੁਲਿਸ ਉਸ ਫੈਸਲੇ ਨੂੰ ਕਦੀ ਸਵੀਕਾਰ ਨਹੀਂ ਕਰ ਪਾਈ” – ਰਿਪੁਦਮਨ ਸਿੰਘ ਮਲਿਕ ਦੇ ਸਪੁੱਤਰ
ਮੇਰੇ ਪਿਤਾ, ਰਿਪੁਦਮਨ ਸਿੰਘ ਮਲਿਕ (1947-2022) ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਜਿਸ ਵਿੱਚ ਪਿਆਰ, ਇਮਾਨਦਾਰੀ ਅਤੇ ਸਰਬੱਤ ਦਾ ਭੱਲਾ (ਸਾਰੀ ਮਨੁੱਖਤਾ ਦੀ ਬਿਹਤਰੀ) ਦੇ ਪ੍ਰਚਾਰ ਲਈ ਸਮਰਪਿਤ ਕੀਤਾ।

ਉਹ 1972 ਵਿੱਚ ਕੈਨੇਡਾ ਆਏ, ਅਤੇ 1986 ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ, ਜੋ ਕਿ ਹੁਣ ਬੀ ਸੀ ਵਿੱਚ ਸਭ ਤੋਂ ਵੱਡਾ ਪ੍ਰਾਈਵੇਟ ਸਕੂਲ ਹੈ।

ਮੀਡੀਆ ਹਮੇਸ਼ਾ ਉਨ੍ਹਾਂ ਨੂੰ ਏਅਰ ਇੰਡੀਆ ਬੰਬ ਧਮਾਕੇ ਦਾ ਦੋਸ਼ੀ ਕਰਾਰ ਦਿੰਦਾ ਹੈ। ਉਨ੍ਹਾਂ ‘ਤੇ ਗਲਤ ਦੋਸ਼ ਲਗਾਇਆ ਗਿਆ ਸੀ ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਸੀ। ਮੀਡੀਆ ਅਤੇ ਆਰਸੀਐਮਪੀ ਕਦੇ ਵੀ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰ ਸਕੀ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਦੀ ਤ੍ਰਾਸਦੀ ਦਾ ਉਸ ਘਟਨਾ ਨਾਲ ਕੋਈ ਸਬੰਧ ਨਾ ਹੋਵੇ।

ਮੇਰੇ ਪਿਤਾ ਦੀ ਆਪਣੇ ਭਾਈਚਾਰੇ ਅਤੇ ਪਰਿਵਾਰ ਪ੍ਰਤੀ ਵਚਨਬੱਧਤਾ ਸੀ, ਅਤੇ ਉਹਨਾਂ ਦਾ ਟੀਚਾ ਪਰਵਾਸੀ ਸਿੱਖ ਭਾਈਚਾਰੇ ਨੂੰ ਸਿੱਖਿਆ ਅਤੇ ਵਿੱਤੀ ਸੁਰੱਖਿਆ ਦੁਆਰਾ ਪ੍ਰਫੁੱਲਤ ਹੁੰਦਾ ਦੇਖਣਾ ਸੀ। ਉਸ ਦੀ ਵਿਰਾਸਤ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਰਾਹੀਂ ਜਿਉਂਦੀ ਹੈ।

ਉਹ ਆਪਣੇ ਪਿੱਛੇ ਪਤਨੀ, 5 ਬੱਚੇ, 4 ਨੂੰਹ ਅਤੇ 8 ਪੋਤੇ-ਪੋਤੀਆਂ ਛੱਡ ਗਏ ਹਨ।