ਕੈਨੇਡਾ – ਟਰੱਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਉਨਟਾਰੀਓ: ਕੈਨੇਡਾ ਤੋਂ ਮੁੜ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਜਾਨ ਚੱਲੀ ਗਈ ਹੈ। ਇਹ ਹਾਦਸਾ ਕਿਉਬਕ/ਉਨਟਾਰੀਓ ਬਾਰਡਰ ਲਾਗੇ ਹਾਈਵੇਅ 401 ਈਸਟ ਬਾਉੰਡ ‘ਤੇ ਵਾਪਰਿਆ ਅਤੇ ਟਰੱਕ ਨੂੰ ਅੱਗ ਲੱਗਣ ਕਾਰਨ 26 ਸਾਲਾ ਨੌਜਵਾਨ ਰਿਸ਼ਭ ਸ਼ਰਮਾ ਦੀ ਮੌਤ ਹੋ ਗਈ ਹੈ। ਮਿ੍ਰਤਕ ਨੌਜਵਾਨ ਬਰੈਂਪਟਨ ਨਾਲ ਸੰਬੰਧਤ ਸੀ ਅਤੇ ਇਸ ਹਾਦਸੇ ਦੌਰਾਨ ਲੱਗੀ ਅੱਗ ਦੀ ਚਪੇਟ ‘ਚ ਆ ਕੇ ਉਹ ਬੁਰੀ ਤਰ੍ਹਾਂ ਸੜ੍ਹ ਗਿਆ ਅਤੇ ਉਸਦੀ ਮੌਤ ਹੋ ਗਈ। ਖਬਰਾਂ ਮੁਤਾਬਕ, ਸ਼ਰਮਾ ਪੰਜਾਬ ਦੇ ਤਰਨਤਾਰਨ ਜਿਲੇ ਨਾਲ ਸੰਬੰਧਤ ਸੀ ਅਤੇ ਕਰੀਬ 6 ਸਾਲ ਪਹਿਲਾਂ ਕੈਨੇਡਾ ਆਇਆ ਸੀ।