ਬਰੈਂਪਟਨ : ਕੁਈਨ ਸਟਰੀਟ ਅਤੇ ਮੈਕਵੀਨ ਡ੍ਰਾਈਵ ‘ਤੇ ਹੋਇਆ ਚਾਕੂਆਂ ਨਾਲ ਹਮਲਾ, 4 ਜ਼ਖਮੀ
road closes at Queen St / McVean Brampton, female suspect in custody

ਬਰੈਂਪਟਨ : ਕੁਈਨ ਸਟਰੀਟ ਅਤੇ ਮੈਕਵੀਨ ਡ੍ਰਾਈਵ ‘ਤੇ ਹੋਇਆ ਚਾਕੂਆਂ ਨਾਲ ਹਮਲਾ, 4 ਜ਼ਖਮੀ
road closes at Queen St / McVean Brampton, female suspect in custodyਬਰੈਂਪਟਨ ਵਿਚ ਅੱਜ ਸ਼ਾਮ 4 ਵਿਅਕਤੀਆਂ ‘ਤੇ ਚਾਕੂਆਂ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਘਟਨਾ ਦੀ ਖਬਰ ਮਿਲਣ ‘ਤੇ ਮੌਕੇ ‘ਤੇ ਪੁਲਿਸ ਅਧਿਕਾਰੀ ਅਤੇ ਪੈਰਾ ਮੈਡੀਕਲ ਅਧਿਕਾਰੀ ਪਹੁੰਚ ਗਏ ਸਨ।

ਪੁਲਿਸ ਨੂੰ ਘਟਨਾ ਸੰਬੰਧੀ 9:17 ਵਜੇ ਫੋਨ ਆਇਆ, ਜਿਸ ‘ਚ ਕੁਈਨ ਸਟਰੀਟ ਅਤੇ ਮੈਕਵੀਨ ਡ੍ਰਾਈਵ ਦੇ ਖੇਤਰ ਵਿੱਚ ਇਸ ਬਾਰੇ ਸੂਚਨਾ ਦਿੱਤੀ ਗਈ ਸੀ।
ਇਸ ਘਟਨਾ ‘ਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਸ ‘ਚੋਂ ਇੱਕ ਨੂੰ ਟਰੌਮਾ ਸੈਂਟਰ ਵਿਚ ਲਿਜਾਇਆ ਗਿਆ ਹੈ, ਪੁਲਸ ਨੇ ਕਿਹਾ।

ਪੀੜਤ ਗੰਭੀਰ ਜ਼ਖਮੀ ਹਾਲਤ ‘ਚ ਹਨ ਪਰ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੱਕੀ ਔਰਤ ਨੂੰ ਹਿਰਾਸਤ ਵਿਚ ਲਿਆ ਹੈ।

ਘਟਨਾ ਵਾਲੀ ਰੋਡ ਨੂੰ ਬੰਦ ਕੀਤਾ ਗਿਆ ਸੀ ਅਤੇ ਖੇਤਰ ਵਾਸੀਆਂ ਨੂੰ ਅਗਲੀ ਸੂਚਨਾ ਤੱਕ ਘਟਨਾ ਵਾਲੀ ਸਥਾਨ ਵੱਲ ਨਾ ਜਾਣ ਨੂੰ ਕਿਹਾ ਗਿਆ ਹੈ।