‘ਚੈਕ ਫੋਨ’ ਗੀਤ ਨਾਲ ਸਰੋਤਿਆਂ ਦੇ ਦਿਲਾਂ ਨੂੰ ਧੜਕਾਉਣ ਲਈ ਤਿਆਰ ਹਨ ਰੌਸ਼ਨ ਪ੍ਰਿੰਸ
ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ‘ਚੈਕ ਫੋਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰੀਤ ਕੰਵਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਟਾਈਗਰ ਸਟਾਇਲ ਨੇ ਦਿੱਤਾ ਹੈ । ਇਸ ਗੀਤ ‘ਚ ਰੌਸ਼ਨ ਪ੍ਰਿੰਸ ਨੇ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਹੈ ਜੋ ਵਾਰ ਵਾਰ ਆਪਣੇ ਫੋਨ ਨੂੰ ਚੈਕ ਕਰਦੀ ਹੈ । ਜਿਸ ਕਾਰਨ ਹਰ ਕਿਸੇ ਨੂੰ ਇਸ ਮੁਟਿਆਰ ‘ਤੇ ਸ਼ੱਕ ਹੋ ਰਿਹਾ ਹੈ ਕਿ ਸ਼ਾਇਦ ਇਸ ਮੁਟਿਆਰ ਨੂੰ ਕਿਸੇ ਗੱਭਰੂ ਨਾਲ ਪਿਆਰ ਹੋ ਗਿਆ ਹੈ ।

ਹੋਰ ਵੇਖੋ :ਰੌਸ਼ਨ ਪ੍ਰਿੰਸ ਨੂੰ ਆਈ ਪੁਰਾਣੇ ਦਿਨਾਂ ਯਾਦ ਵੀਡੀਓ ਕੀਤਾ ਸਾਂਝਾ

ਆਖਿਰਕਾਰ ਰੌਸ਼ਨ ਪ੍ਰਿੰਸ ਇਸ ਗੱਲ ਦਾ ਪਤਾ ਲਗਾਉਣ ‘ਚ ਕਾਮਯਾਬ ਰਹਿੰਦੇ ਨੇ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਰੌਸ਼ਨ ਪ੍ਰਿੰਸ ਨੇ ਬੜੀ ਹੀ ਖੂਬਸੂਰਤੀ ਨਾਲ ਗਾਇਆ ਹੈ ।ਫੀਚਰਿੰਗ ‘ਚ ਫੀਮੇਲ ਮਾਡਲ ਦੇ ਨਾਲ ਰੌਸ਼ਨ ਪ੍ਰਿੰਸ ਖੁਦ ਨਜ਼ਰ ਆ ਰਹੇ ਨੇ । ਰੌਸ਼ਨ ਪ੍ਰਿੰਸ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਦਾ ਪਿਆਰ ਮਿਲੇਗਾ ।

ਰੌਸ਼ਨ ਪ੍ਰਿੰਸ ਕਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਨੇ ਜਿਸ ‘ਚ ਚੈਕ ਫੋਨ ਵੀ ਅਜਿਹਾ ਹੀ ਗੀਤ ਹੈ ਜਿਸ ਨਾਲ ਸਰੋਤਿਆਂ ਦੇ ਦਿਲਾਂ ਨੂੰ ਧੜਕਾਉਣ ਲਈ ਇੱਕ ਵਾਰ ਮੁੜ ਤੋਂ ਰੌਸ਼ਨ ਪ੍ਰਿੰਸ ਤਿਆਰ ਹਨ ।ਰੌਸ਼ਨ ਪ੍ਰਿੰਸ ਆਪਣੇ ਇਸ ਗੀਤ ਨੂੰ ਲੈ ਕੇ ਪੱਬਾਂ ਭਾਰ ਨੇ ,ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਪਸੰਦ ਆਏਗਾ