ਰੋਸ਼ਨ ਪ੍ਰਿੰਸ ” ਰੋਲਸ ਰੋਇਸ ” ਨਾਲ ਪਾ ਰਹੇ ਹਨ ਧੁੱਮਾਂ, ਵੇਖੋ ਵੀਡੀਓ
ਪੰਜਾਬੀ ਗਾਇਕ ” ਰੋਸ਼ਨ ਪ੍ਰਿੰਸ ” ਆਪਣੇ ਨਵੇਂ ਗੀਤ ” ਰੋਲਸ ਰੋਇਸ ” punjabi song ਨੂੰ ਲੈਕੇ ਪਿਛਲੇ ਕਾਫੀ ਦਿਨਾਂ ਤੋਂ ਫੈਨਸ ਦੇ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ roshan prince | ਸੋਸ਼ਲ ਮੀਡਿਆ ਦੇ ਜਰੀਏ ਕੁੱਝ ਕੁ ਦਿਨ ਪਹਿਲਾ ਇਹਨਾਂ ਨੇਂ ਆਪਣੇ ਇਸ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਸੀ ਜਿਸਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ | ਇੰਤਜਾਰ ਦੀਆਂ ਘੜੀਆਂ ਖਤਮ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਰੋਸ਼ਨ ਪ੍ਰਿੰਸ ਦਾ ਨਵਾਂ ਗੀਤ ” ਰੋਲਸ ਰੋਇਸ ” ਰਿਲੀਜ ਹੋ ਚੁੱਕਾ ਹੈ | ਇਹ ਗੀਤ ਇਹਨਾਂ ਦੇ ਬਾਕੀ ਗੀਤਾਂ ਨਾਲੋਂ ਕਾਫੀ ਵੱਖਰਾ ਹੈ | ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਇਸ ਗੀਤ ਦੇ ਬੋਲ ” ਲਾਲੀ ਮੁੰਡੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਰੈਕਟਰ ” ਦੀਪ ਜੰਡੂ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ‘ਚ ਰੋਲਸ ਬੁਆਏ ਯਾਨਿ ਕਿ ” ਰੌਸ਼ਨ ਪ੍ਰਿੰਸ ” ਬੜੇ ਹੀ ਰਾਇਲ ਅੰਦਾਜ਼ ‘ਚ ਨਜ਼ਰ ਆ ਰਹੇ ਹਨ |

ਇਸ ਗੀਤ ਦੇ ਰਿਲੀਜ ਹੋਣ ਦੀ ਜਾਣਕਾਰੀ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਗੀਤ ਦੀ ਵੀਡੀਓ ਪਾਕੇ ਸੱਭ ਨਾਲ ਸਾਂਝੀ ਕੀਤੀ ਹੈ | ” ਰੋਸ਼ਨ ਪ੍ਰਿੰਸ ” ਨੂੰ ਆਪਣੇ ਇਸ ਗੀਤ ਤੇ ਕਾਫੀ ਉਮੀਦਾਂ ਹਨ ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਫੈਨਸ ਵੱਲੋਂ ਇਸ ਗੀਤ ਨੂੰ ਕਿੰਨਾ ਕੁ ਪਿਆਰ ਦਿੱਤਾ ਜਾਵੇਗਾ | ਵੈਸੇ ਵੇਖਿਆ ਜਾਵੇ ਤਾਂ ਰੋਸ਼ਨ ਪ੍ਰਿੰਸ ਨੇਂ ਅੱਜ ਤੱਕ ਜਿਨੇ ਵੀ ਗੀਤ ਪੰਜਾਬੀ ਇੰਡਸਟਰੀ ਵਿਚ ਗਾਏ ਹਨ ਸੱਭ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ | ਗਾਇਕੀ ਦੇ ਨਾਲ ਰੋਸ਼ਨ ਪ੍ਰਿੰਸ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਹਨ ਅਤੇ ਕਾਫੀ ਸਾਰੀਆਂ ਪੰਜਾਬੀ ਫ਼ਿਲਮ ਵਿੱਚ ਆਪਣੀ ਅਹਿਮ ਭੂਮਿਕਾ ਵੀ ਨਿਭਾ ਚੁੱਕੇ ਹਨ |