ਗਾਇਕ ਰੋਸ਼ਨ ਪ੍ਰਿੰਸ ਨੇ ਫ਼ਿਲਮ ਆਸੀਸ ਬਾਰੇ ਸਾਂਝਾ ਕਿੱਤੇ ਆਪਣੇ ਵਿਚਾਰ (ਵੀਡੀਓ)
roshan prince

ਕਹਿੰਦੇ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਾਮ ਕਮਾਣਾ ਤੇ ਉਸ ਨੂੰ ਬਰਕਰਾਰ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਇਸ ਮੁਸ਼ਕਿਲ ਕੰਮ ਨੂੰ ਬਹੁੱਤ ਹੀ ਉਮਦਾ ਢੰਗ ਨਾਲ ਸਾਕਾਰ ਕੀਤਾ ਹੈ- ਮਲਟੀ ਟੈਲੇਂਟਡ ਕਲਾਕਾਰ – ਰਾਣਾ ਰਣਬੀਰ rana ranbir ਨੇ। ਰਾਣਾ ਰਣਬੀਰ ਦੀ ਅਦਾਕਾਰੀ, ਲੇਖਣੀ, ਹੋਸਟਿੰਗ ਤੇ ਕੋਮੇਡੀ ਟਾਈਮਿੰਗ ਦੀ ਸਾਰੀ ਦੁਨੀਆਂ ਮੁਰੀਦ ਹੈ। ਹੁਣ ਉਹਨਾਂ ਦਾ ਇਕ ਹੋਰ ਟੈਲੇਂਟ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ, ਤੇ ਉਹ ਹੈ ਫ਼ਿਲਮ ਆਸੀਸ। ਜਿਸ ਨਾਲ ਉਹ ਫ਼ਿਲਮ ਡਾਈਰੇਕਸ਼ਨ ਵਿਚ ਕਦਮ ਰੱਖ ਰਹੇ ਨੇ।

ਅੱਜ ਕਲ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆਉਣ ਵਾਲੀ ਫ਼ਿਲਮ ਆਸੀਸ ਦੀ ਹੀ ਚਰਚਾ ਹੋ ਰਹੀ ਹੈ | ਪੰਜਾਬੀ ਸਿਨੇਮਾ ਦੇ ਸਿਰਫ਼ ਫੈਨਸ ਹੀ ਨਹੀਂ ਸਗੋਂ ਕਲਾਕਾਰ ਵੀ ਇਸ ਫ਼ਿਲਮ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ roshan prince ਨੇ ਇਸ ਫ਼ਿਲਮ ਨੂੰ ਲੈ ਕੇ ਆਪਣੇ ਵਿਚਾਰ ਸਾਂਝਾ ਕਿੱਤੇ ਹਨ | ਉਨ੍ਹਾਂ ਨੇ ਦਸਿਆ ਕਿ ਰਾਣਾ ਰਣਬੀਰ rana ranbir ਦੁਆਰਾ ਡਾਇਰੈਕਟ ਕਿੱਤੀ ਇਹ ਫ਼ਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ | ਉਹ ਇਸ ਫ਼ਿਲਮ ਵਿੱਚ ਭਾਗੀਦਾਰ ਹੋਏ ਹਰ ਇਕ ਨੂੰ ਵਧਾਈ ਦਿੱਤੀ ਹੈ ਅਤੇ ਰੱਬ ਅੱਗੇ ਅਰਦਾਸ ਕੀਤੀ ਹੈ ਕਿ ਇਸ ਫ਼ਿਲਮ ਨੂੰ ਇੰਨ੍ਹੀ ਜ਼ਿਆਦਾ ਸਫਲਤਾ ਮਿਲ਼ੇ ਕਿ ਹਰ ਇਕ ਪ੍ਰੋਡੂਸਰ ਦਾ ਹੌਸਲਾ ਪੰਜਾਬੀ ਫ਼ਿਲਮਾਂ ਨੂੰ ਲੈ ਕੇ ਹੋਰ ਵੱਧ ਜਾਵੇ |

rana ranbir