ਹਾਰਬੀ ਸੰਘਾ ਦੇ ਨਿਕਲੇ ਡੈਂਟ ,ਲੋਕਾਂ ਦਾ ਨਿਕਲਿਆ ਹਾਸਾ

Written by Anmol Preet

Published on : October 23, 2018 6:49
ਹਾਰਬੀ ਸੰਘਾ ਦੇ ਨਿਕਲੇ ਡੈਂਟ ,ਲੋਕਾਂ ਦਾ ਨਿਕਲਿਆ ਹਾਸਾ ਜੀ ਹਾਂ ! ਹਾਰਬੀ ਸੰਘਾ ਦੇ ਡੈਂਟ ਕੱਢੇ ਗਏ !ਹਾਰਬੀ ਸੰਘਾ ਦੇ ਡੈਂਟ ਕੱਢੇ ! ਸਾਡੀ ਆਖੀ ਗੱਲ ਸ਼ਾਇਦ ਤੁਹਾਡੇ ਸਮਝ ‘ਚ ਨਹੀਂ ਆਈ। ਚੱਲੋ ਅਸੀਂ ਹੀ ਤੁਹਾਨੂੰ ਸਮਝਾ ਦਿੰਦੇ ਹਾਂ ਕਿ ਉਨ੍ਹਾਂ ਦੇ ਡੈਂਟ ਕਿਵੇਂ ਪਏ ਅਤੇ ਫਿਰ ਉਨ੍ਹਾਂ ਦੇ ਡੈਂਟ ਨੂੰ ਕਿਸ ਨੇ ਕੱਢਿਆ । ਦਰਅਸਲ ‘ਰਾਂਝਾ ਰਿਫਿਊਜੀ’ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਦੋਂ ਸ਼ੂਟਿੰਗ ਦੀ ਕਰੜੀ ਮਿਹਨਤ ਅਤੇ ਰੁੱਝੇ ਹੋਏ ਸਮੇਂ ਕਾਰਨ ਥਕੇਵੇਂ ਤੋਂ ਪ੍ਰੇਸ਼ਾਨ ਹੋ ਕੇ ਹਾਰਬੀ ਸੰਘਾ ਨੇ ਮਸਾਜਰ ਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਰਦਨ ਦਾ ਮਸਾਜ ਕਰਵਾਇਆ ਇਹੀ ਨਹੀਂ ਸ਼ਾਇਦ ਉਨ੍ਹਾਂ ਦੀ ਗਰਦਨ ‘ਚ ਵਲ ਪੈ ਗਿਆ ਸੀ ਅਤੇ ਉਨ੍ਹਾਂ ਦੇ ਮਸਾਜਰ ਨੇ ਉਨ੍ਹਾਂ ਦੇ ਗਰਦਨ ‘ਚ ਪਏ ਵਲ ਨੂੰ ਵੀ ਕੱਢਿਆ ਤਾਂ ਸ਼ੂਟਿੰਗ ‘ਤੇ ਮੌਜੂਦ ਰੌਸ਼ਨ ਪ੍ਰਿੰਸ ‘ਤੇ ਹੋਰ ਕਲਾਕਾਰ ਹਾਰਬੀ ਸੰਘਾ ਨੂੰ ਮਜ਼ਾਕ ਕਰਦੇ ਨਜ਼ਰ ਆਏ ।

View this post on Instagram

Harby Ta Rakheya Patake Payun Nu.. On d sets of #RanjhaRefugee #HarbySangha 😂😂😂 Film Releasing on #26October @harbysangha

A post shared by Roshan Prince (@theroshanprince) on

ਹਾਰਬੀ ਸੰਘਾ ਦਾ ਵੀਡਿਓ ਬਣਾ ਕੇ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ “ਹਾਰਬੀ ਤਾਂ ਰੱਖਿਆ ਪਟਾਕੇ ਪਾਉਣ ਨੂੰ” ਤੁਹਾਨੂੰ ਦੱਸ ਦਈਏ ਕਿ ਹਾਰਬੀ ਸੰਘਾ ‘ਰਾਂਝਾ ਰਿਫਿਊਜੀ’ ਫਿਲਮ ‘ਚ ਵੀ ਨਜ਼ਰ ਆਉਣਗੇ । ਇਸ ਫਿਲਮ ‘ਚ ਵੀ ਉਹ ਆਪਣੀ ਅਦਾਕਾਰੀ ਅਤੇ ਹਾਸੇ ਠੱਠੇ ਵਾਲੇ ਡਾਇਲਾਗਸ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ ।