ਰੌਸ਼ਨ ਪ੍ਰਿੰਸ ਨੂੰ ਆਈ ਪੁਰਾਣੇ ਦਿਨਾਂ ਯਾਦ ਵੀਡੀਓ ਕੀਤਾ ਸਾਂਝਾ
ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ punjabi singer ਨੂੰ ਯਾਦ ਆਈ ਪੁਰਾਣੇ ਦਿਨਾਂ ਦੀ, ਜੀ ਹਾਂ ਇਹ ਅਸੀਂ ਨਹੀਂ ਖੁਦ ਰੌਸ਼ਨ ਪ੍ਰਿੰਸ ਦਾ ਕਹਿਣਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਇੱਕ ਪੁਰਾਣਾ ਗਾਣਾ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡਿਓ ਸ਼ੋਸਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਗਿਆ ਹੈ ਤੇ ਇਸ ਵੀਡਿਓ ਨੂੰ ਲੋਕਾਂ ਦੇ ਵੀ ਕਾਫੀ ਲਾਇਕ ਮਿਲ ਰਹੇ ਹਨ । ਲੋਕ ਇਸ ਵੀਡਿਓ ‘ਤੇ ਕਮੈਂਟ ਵੀ ਕਰ ਰਹੇ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਰੌਸ਼ਨ ਪ੍ਰਿੰਸ ਨੇ ਲਿਖਿਆ ਹੈ ਕਿ ਉਹਨਾਂ ਨੂੰ ਇਹ ਗਾਣਾ ਬੇਹਦ ਪਸੰਦ ਹੈ, ਤੇ ਇਸ ਨੂੰ ਅਕਸਰ ਗਾਉਂਦੇ ਹਨ ।

View this post on Instagram

❤️

A post shared by Roshan Prince (@theroshanprince) on

ਜਿਹੜਾ ਗਾਣਾ ਪ੍ਰਿੰਸ ਗਾ ਰਹੇ ਹਨ ਉਸ ਦੇ ਬੋਲ ਹਨ “ਜਿਵੇਂ ਚੰਨ ਚੋਂ ਚਾਨਣੀਂ ਮੁੱਕ ਜਾਵੇ, ਜਿਵੇਂ ਸਾਗਰ ‘ਚੋਂ ਪਾਣੀ ਸੁੱਕ ਜਾਵੇ, ਜਿਵੇਂ ਹਰ ਦਿਲ ਦੀ ਧੜਕਣ ਰੁੱਕ ਜਾਵੇ ਤਾਂ ਹੋ ਸਕਦਾ ਹੈ ਕਿ ਤੈਨੂੰ ਭੁੱਲ ਜਾਵਾਂ” ਇਸ ਗਾਣੇ ਨੂੰ ਉਹ ਬਹੁਤ ਹੀ ਮਸਤ ਅੰਦਾਜ਼ ਵਿੱਚ ਗਾ ਰਹੇ ਹਨ । ਪ੍ਰਿੰਸ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਰਾਂਝਾ ਰਿਫਿਉਜੀ ਰਿਲੀਜ਼ ਹੋਈ ਹੈ ।ਇਸ ਫਿਲਮ ਨੂੰ ਲੋਕਾਂ ਦਾ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ ।

ਇਹ ਫਿਲਮ ਵਿੱਚ ਪ੍ਰਿੰਸ ਡਬਲ ਰੋਲ ਵਿੱਚ ਦਿਖਾਈ ਦਿੱਤੇ ਹਨ । ਕਮੇਡੀ ਦੇ ਨਾਲ ਨਾਲ ਇਹ ਫਿਲਮ ਡਰਾਮਾ ਭਰਪੂਰ ਹੈ । ਸ਼ਾਇਦ ਇਸ ਫਿਲਮ ਦੀ ਕਾਮਯਾਬੀ ਤੋਂ ਖੁਸ਼ ਹੋ ਕੇ ਪ੍ਰਿੰਸ ਗਾਣਾ ਗਾ ਰਹੇ ਹਨ ।