
ਜੇਕਰ ਆਪਾਂ ” ਰੋਸ਼ਨ ਪ੍ਰਿੰਸ ” ਦੀ ਗੱਲ ਕਰੀਏ ਤਾਂ ਉਹ ਪੰਜਾਬੀ ਗਾਇਕੀ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਹਨ ਅਤੇ ਅੱਜ ਤੱਕ ਇਹਨਾਂ ਦੀਆ ਜਿੰਨੀਆਂ ਵੀ ਫ਼ਿਲਮਾਂ ਆਈਆਂ ਹਨ ਸੱਭ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ | ਹਾਲ ਹੀ ਵਿੱਚ ” ਰੋਸ਼ਨ ਪ੍ਰਿੰਸ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਓਹਨਾ ਨੇ ਇਹ ਦੱਸਿਆ ਹੈ ਕਿ ਉਹ ਹੁਣ ਆਪਣੀ ਆਉਣ ਵਾਲੀ ਫਿਲਮ ‘ਮੁੰਡਾ ਫਰੀਦਕੋਟੀਆ’ Munda Faridkotia ‘ਚ ਰੁੱਝੇ ਹੋਏ ਨੇ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ | ਉਨਾਂ ਨੇ ਫਿਲਮ ਦੇ ਮਹੂਰਤ ਦੀ ਇੱਕ ਫੋਟੋ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ । ਇਸ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਰੋਸ਼ਨ ਪ੍ਰਿੰਸ ਨੇ ਲਿਖਿਆ ਕਿ ਉਨਾਂ ਦੀ ਜ਼ਿੰਦਗੀ ਦਾ ਇੱਕ ਹੋਰ ਵੱਡਾ ਦਿਨ ਹੈ ਅਤੇ ਵਾਹਿਗੁਰੂ ਉਨਾਂ ‘ਤੇ ਮਿਹਰ ਭਰਿਆ ਹੱਥ ਰੱਖੇ |
ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਨੂੰ ਡਾਇਰੈਕਟਰ ” ਮਨਦੀਪ ਸਿੰਘ ਚਾਹਲ ” ਦੁਆਰਾ ਡਾਇਰੈਕਟ ਕੀਤੀ ਜਾ ਰਿਹਾ ਹੈ | ਇਸ ਫੋਟੋ ਨੂੰ ਵੇਖਣ ਤੋਂ ਬਾਅਦ ਰੋਸ਼ਨ ਪ੍ਰਿੰਸ ਦੇ ਪ੍ਰਸ਼ੰਸਕਾਂ ‘ਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨਾਂ ਦੇ ਚਾਹੁਣ ਵਾਲਿਆਂ ਨੇ ਪ੍ਰਤੀਕਰਮ ਵੀ ਦਿੱਤਾ ਹੈ ਅਤੇ ਕਈਆਂ ਨੇ ਇਸ ਫਿਲਮ ਦੇ ਨਾਂਅ ਨੂੰ ਵੀ ਖੂਬ ਪਸੰਦ ਕੀਤਾ ਹੈ | ਰੋਸ਼ਨ ਪ੍ਰਿੰਸ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ,ਅਤੇ ਉਹ ਇਸ ਆਪਣੇ ਨਵੇਂ ਪ੍ਰਾਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਨੇ |