
ਗਾਇਕੀ ਤੋਂ ਬਾਅਦ ਅਦਾਕਾਰੀ ਵਿੱਚ ਆਪਣਾ ਨਾਮ ਕਮਾਉਣ ਵਾਲੇ ਰੋਸ਼ਨ ਪ੍ਰਿੰਸ punjabi singer ਆਪਣੀ ਅਗਲੇ ਪ੍ਰੋਜੈਕਟ ਦੀਆਂ ਤਿਆਰੀਆਂ ਵਿੱਚ ਲੱਗ ਗਏ ਹਨ| ਉਹਨਾਂ ਦੁਆਰਾ ਹੁਣ ਗਾਏ ਸਾਰੇ ਗੀਤ ਅਤੇ ਫ਼ਿਲਮਾਂ ਨੂੰ ਫੈਨਸ ਨੇ ਬੇਹੱਦ ਪਿਆਰ ਦਿੱਤਾ ਹੈ| ਕੁਝ ਦਿਨ ਪਹਿਲਾਂ ਹੀ ਰੋਸ਼ਨ ਪ੍ਰਿੰਸ Roshan Prince ਨੇ ਇਸ ਸਾਲ ਦੀ ਆਪਣੀ ਤੀਜੀ ਫ਼ਿਲਮ ਦਾ ਐਲਾਨ ਕੀਤਾ ਸੀ |
ਰੋਸ਼ਨ ਪਹਿਲਾਂ ਹੀ ਫਿਲਮ ਲਾਵਾਂ ਫੇਰੇ ਤੇ ਸੂਬੇਦਾਰ ਜੋਗਿੰਦਰ ਸਿੰਘ punjabi film ਨਾਲ ਇਸ ਸਾਲ ਬਾਕਸ ਆਫਿਸ ਤੇ ਆਪਣੀ ਪਕੜ ਬਣਾ ਚੁੱਕੇ ਹਨ | ਪਰ ਅਸੀਂ ਇਸ ਫਿਲਮ ਦੀ ਗੱਲ ਨੀ ਕਰ ਰਹੇ | ਅਸੀਂ ਗੱਲ ਕਰ ਰਹੇ ਹਾਂ ਰੋਸ਼ਨ ਪ੍ਰਿੰਸ roshan prince ਦੀ ਨਵੀਂ ਫਿਲਮ “ਰਾਂਝਾ ਰਿਫਿਊਜੀ”punjabi film ਦੀ | ਜਿਸਦਾ ਅੱਜ ਉਹਨਾਂ ਨੇ ਇੱਕ ਹੋਰ ਬੜਾ ਹੀ ਮਜੇਦਾਰ ਪੋਸਟਰ ਫੈਨਸ ਨਾਲ ਸਾਂਝਾ ਕੀਤਾ ਹੈ| ਇਸ ਫਿਲਮ ਵਿੱਚ ਉਹਨਾਂ ਨਾਲ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ, ਨਿਸ਼ਾ ਭਾਨੋ, ਹਾਰਬੀ ਸੰਗਾ, ਸਾਨਵੀ ਧਿਮਾਨ ਵੀ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ| ਦੱਸ ਦੇਈਏ ਕਿ ਇਹ ਫਿਲਮ 26 ਅਕਤੂਬਰ ਨੂੰ ਸਭ ਦੇ ਦਰਮਿਆਨ ਆ ਰਹੀ ਹੈ| ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦਾ ਹੋਏ ਰੋਸ਼ਨ ਪ੍ਰਿੰਸ ਨੇ ਨਾਲ ਲਿਖਿਆ:
Official Poster #ਰੰਝਾਰਿਫੁਜ਼ੇ,Releasing Worldwide on #26thOctober ,Trailer Aa Rea #5thOctober Nu..!!
Aas karde aan k #LaavaanPhere wang tuhadiya Umeedan Te Poorey Uttrangey..!!
ਇਸ ਫਿਲਮ ਵਿਚ ਕਰਮਜੀਤ ਅਨਮੋਲ Karamjit Anmol, ਸਾਨਵੀ ਧਿਨ, ਨਿਸ਼ਾ ਬਾਨੋ, ਮਲਕੀਤ ਰੌਨੀ, ਰੁਪਿੰਦਰ ਰੁਪੀ ਅਤੇ ਟਾਟਾ ਬੇਨੀਪਾਲ ਨੂੰ ਅਹਿਮ ਭੂਮਿਕਾਵਾਂ ਵਿਚ ਸ਼ਾਮਲ ਕੀਤਾ ਜਾਵੇਗਾ | ਫਿਲਮ ਚ ਮਿਊਜ਼ਿਕ ਦੇਣਗੇ ਗੁਰਮੀਤ ਸਿੰਘ | ਗਾਣਿਆਂ ਦੇ ਬੋਲ ਬੱਬੂ ਮਾਨ ਤੇ ਹੈਪ੍ਪੀ ਰਾਏਕੋਟੀ ਦੁਆਰਾ ਲਿਖੇ ਜਾਣਗੇ |