
ਪੰਜਾਬੀ ਇੰਡਸਟਰੀ ਦੇ ਸਿਤਾਰੇ ਹਮੇਸ਼ਾ ਤੋਂ ਹੀ ਆਪਣੇ ਫੈਨਸ ਨਾਲ ਵੀਡੀਓ ਸਾਂਝਾ ਕਰਕੇ ਉਹਨਾਂ ਨੂੰ ਖੁਸ਼ ਰਹਿਣ ਦੇ ਅਤੇ ਤੰਦਰੁਸਤ ਰਹਿਣ ਦੇ ਸੰਦੇਸ਼ ਦਿੰਦੇ ਆਏ ਹਨ ਭਾਵੇਂ ਉਹ ਜਿਮ ਕਰਨਾ ਹੋਵੇ ਜਾਂ ਫਿਰ ਡਾਂਸ ਕਰਕੇ ਆਪਣੇ ਆਪ ਨੂੰ ਖੁਸ਼ ਰੱਖਣਾ ਆਦਿ | ਕੁੱਝ ਇਸੇ ਤਰਾਂ ਹੀ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਸੁੰਦਰ ਅਤੇ ਮਸ਼ਹੂਰ ਅਦਾਕਾਰਾ ” ਰੁਬੀਨਾ ਬਾਜਵਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਕੁੱਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਿ ਉਹ ਆਪਣੀ ਭੈਣ ” ਨੀਰੂ ਬਾਜਵਾ ਅਤੇ ਸੁਬਰਿਨਾ ਬਾਜਵਾ ” ਨਾਲ ਖੁਸ਼ੀ ਵਿੱਚ ਝੂਮਦੇ ਅਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ | ਇਹ ਤਿੰਨੋ ਭੈਣਾਂ ਹੋਣ ਦੇ ਨਾਲ ਨਾਲ ਇੱਕ ਦੂਜੇ ਦੀਆਂ ਬਹੁਤ ਵਧੀਆ ਦੋਸਤ ਵੀ ਹਨ ਅਤੇ ਹਮੇਸ਼ਾਂ ਆਪਸ ਵਿੱਚ ਇਸੇ ਤਰਾਂ ਮਸਤੀ ਕਰਦੀਆਂ ਰਹਿੰਦੀਆਂ ਹਨ |
ਇਹਨਾਂ ਬਾਜਵਾ ਭੈਣਾਂ ਦੀ ਖੂਬਸੂਰਤੀ ਦਾ ਰਾਜ ਵੀ ਹੈ ਕਿ ਉਹ ਹਮੇਸ਼ਾ ਖੁਸ਼ ਰਹਿੰਦੀਆਂ ਹਨ ਅਤੇ ਆਪਣੇ ਫੈਨਸ ਨੂੰ ਵੀ ਹਮੇਸ਼ਾ ਖੁਸ਼ ਰਹਿਣ ਲਈ ਮੈਸਜ ਦਿੰਦੀਆਂ ਰਹਿੰਦੀਆਂ ਹਨ | ਜੇਕਰ ਆਪਾਂ ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਹੁਣ ਤੱਕ ਕਾਫੀ ਸਾਰੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਨਾਲ ਹੀ ਟੀ ਵੀ ਸ਼ੋਅ ਵਿੱਚ ਵੀ ਆਪਣੀ ਅਦਾਕਾਰੀ ਨਾਲ ਫੈਨਸ ਨੂੰ ਆਪਣਾ ਦੀਵਾਨਾ ਬਣਾਇਆ ਹੈ | ਇਸ ਵੀਡੀਓ ਵਿੱਚ ਰੁਬੀਨਾ ਆਪਣੀਆਂ ਭੈਣਾਂ ਨਾਲ ਕਿਸੇ ਅੰਗਰੇਜ਼ੀ ਗੀਤ ਤੇ ਡਾਂਸ ਕਰ ਰਹੀ ਹੈ | ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਇਆ ਉਹਨਾਂ ਇਹ ਲਿਖਿਆ ਕਿ -: Our Night! And Oh what a Night….Music, Talks, Food and Dance and some Arguments .
Be the first to comment