ਅੱਖਾਂ ਖੁੱਲੀਆਂ ‘ਚ ਕਿਸਦੇ ਸੁਪਨੇ ਸਜਾ ਰਹੀ ਹੈ ਰੁਪਿੰਦਰ ਹਾਂਡਾ

ਹਾਜ਼ਿਰ ਹੈ ਰੁਪਿੰਦਰ ਹਾਂਡਾ punjabi singer ਆਪਣੇ ਨਵੇਂ ਗੀਤ ‘ਬੇਰੁਖੀਆਂ’ ਨੂੰ ਲੈਕੇ ਜੀ ਹਾਂ ਦੱਸ ਦਈਏ ਕਿ ਰੁਪਿੰਦਰ ਹਾਂਡਾ ਦਾ ਨਵਾਂ ਗੀਤ ਬੇਰੁਖੀਆਂ ਰਿਲੀਜ਼ ਹੋ ਚੁੱਕਿਆ ਹੈ । ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸਦੀ ਜਾਣਕਾਰੀ ਦਿਤੀ | ਫੈਨਸ ਦੁਆਰਾ ਇਸ ਗੀਤ ਨੂੰ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਰੁਪਿੰਦਰ ਹਾਂਡਾ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਗੀਤ ਦੇ ਵੀਡਿਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ।ਇਸ ਗੀਤ ਦੇ ਬੋਲ ਸੁਖਚੈਨ ਸਿੰਘ ਨੇ ਲਿਖੇ ਨੇ ਜਦਕਿ ਇਸ ਦਾ ਵੀਡਿਓ ਬਲਜੀਤ ਦਿਓ ਨੇ ਤਿਆਰ ਕੀਤਾ ਹੈ ।

ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ ,ਜਿਸ ‘ਚ ਰੁਪਿੰਦਰ ਹਾਂਡਾ ਦੇ ਗੀਤ ਦੀ ਨਾਇਕਾ ਨੇ ਆਪਣੇ ਦੋਸਤ ਦੇ ਬੇਰੁਖੀ ਭਰੇ ਰਵੱਈਏ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਬੇਰੁਖੀ ਨੇ ਉਸ ਦੀਆਂ ਅੱਖਾਂ ਵਿੱਚੋਂ ਨੀਂਦਾ ਖੋਹ ਲਈਆਂ ਨੇ । ਇਸ ਗੀਤ ਨੂੰ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ਰੁਪਿੰਦਰ ਹਾਂਡਾ ਨੇ । ਰੁਪਿੰਦਰ ਹਾਂਡਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਨੇ ਵੀ ਭਰਵਾਂ ਪਿਆਰ ਦਿੱਤਾ ਹੈ । ਰੁਪਿੰਦਰ ਹਾਂਡਾ ਨੇ ਆਪਣੇ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਵੇਗਾ।ਉਨ੍ਹਾਂ ਲਿਖਿਆ ਕਿ ਜੇ ਇਹ ਗੀਤ ਤੁਹਾਨੂੰ ਪਸੰਦ ਆਇਆ ਤਾਂ ਇਸ ‘ਤੇ ਕਮੈਂਟ ਅਤੇ ਸ਼ੇਅਰ ਕਰਨਾ ਜ਼ਰੂਰ ਕਰਨ ।