
ਰੁਪਿੰਦਰ ਹਾਂਡਾ ਦਾ ਚੰਨ ਹੋ ਗਿਆ ਹੈ ਕੇਅਰਲੈੱਸ ਅਤੇ ਉਸ ਨੂੰ ਰੁਪਿੰਦਰ ਹਾਂਡਾ ਦੀ ਕੋਈ ਪਰਵਾਹ ਨਹੀਂ । ਉਹ ਆਪਣੇ ਚੰਨ ਨੂੰ ਰਸਤੇ ‘ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ । ਪਰ ਉਸ ਦਾ ਚੰਨ ਉਸ ਦੇ ਨਾਲੋਂ ਜ਼ਿਆਦਾ ਆਪਣੇ ਟਰਾਲਿਆਂ ਦੀ ਕੇਅਰ ਕਰਦਾ ਹੈ ।
ਹੋਰ ਵੇਖੋ:ਟੋਰਾਂਟੋ ਏਅਰਪੋਰਟ ‘ਤੇ ਏਅਰਲਾਈਨਸ ਮੁਲਾਜ਼ਮ ਦਾ ਡਾਂਸ ਵੀਡਿਓ ਵਾਇਰਲ
ਜਿਸ ਕਾਰਨ ਉਸ ਨੂੰ ਉਸ ਦੇ ਟਰਾਲਿਆਂ ਨਾਲ ਈਰਖਾ ਹੋਣ ਲੱਗ ਪਈ ਹੈ ।ਕਿਉਂਕਿ ਰੁਪਿੰਦਰ ਹਮੇਸ਼ਾ ਇਹ ਯੋਜਨਾ ਬਣਾਉਂਦੀ ਹੈ ਕਿ ਉਹ ਆਪਣੇ ਚੰਨ ਨਾਲ ਕਿਤੇ ਘੁੰਮਣ ਜਾਏਗੀ ਪਰ ਉਸ ਦੀਆਂ ਉਮੀਦਾਂ ‘ਤੇ ਉਸ ਦਾ ਚੰਨ ਹਮੇਸ਼ਾ ਪਾਣੀ ਫੇਰ ਦਿੰਦਾ ਹੈ ਕਿਉਂਕਿ ਉਹ ਮਾਪਿਆਂ ਦੀ ਇੱਕਲੀ ਇੱਕਲੀ ਧੀ ਹੈ ਅਤੇ ਉਸ ਦੇ ਮਾਪਿਆਂ ਨੇ ਉਸ ਨੂੰ ਉਸ ਦੇ ਲੜ ਲਾਇਆ ਹੈ ਪਰ ਉਸ ਨੂੰ ਉਸ ਦੀ ਕੋਈ ਪਰਵਾਹ ਨਹੀਂ ਹੈ ਉਹ ਆਪਣੇ ਕੰਮ ‘ਚ ਏਨਾ ਰੁੱਝਿਆ ਰਹਿੰਦਾ ਹੈ ਕਿ ਉਸ ਨੂੰ ਆਪਣੀ ਪਤਨੀ ਦੀ ਵੀ ਸਾਰ ਨਹੀਂ ।
ਹੋਰ ਵੇਖੋ :ਵੇਖੋ ਦੀਪਿਕਾ ਪਾਦੂਕੋਣ ਦੇ ਬਚਪਨ ਦੀਆਂ ਕੁਝ ਅਣਵੇਖੀਆਂ ਤਸਵੀਰਾਂ

ਜੇ ਤੁਸੀਂ ਸੋਚ ਰਹੇ ਹੋ ਕਿ ਰੁਪਿੰਦਰ ਹਾਂਡਾ ਦੇ ਪਤੀ ਦੀ ਉਸ ਨਾਲ ਕੋਈ ਖਟਪਟ ਹੋ ਗਈ ਹੈ ਤਾਂ ਅਜਿਹਾ ਨਹੀਂ ਹੈ ਕਿਉਂਕਿ ਅਸੀਂ ਉਨ੍ਹਾਂ ਦੀ ਰੀਅਲ ਨਹੀਂ ਬਲਕਿ ਰੀਲ ਲਾਈਫ ਦੀ ਗੱਲ ਕਰ ਰਹੇ ਹਾਂ । ਉਨ੍ਹਾਂ ਦੇ ਨਵੇਂ ਗੀਤ ਕੇਅਰਲੈੱਸ ਚੰਨ ਦੀ ਗੱਲ ਕਰ ਰਹੇ ਹਾਂ । ਇਸ ਗੀਤ ਦੇ ਬੋਲ ਅਮਰ ਵਿਰਕ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਅਰਪਣ ਬਾਵਾ ਨੇ ।
