ਰੁਪਿੰਦਰ ਹਾਂਡਾ ਨੇ ਇੰਸਟਾਗ੍ਰਾਮ ਤੇ ਵੀਡੀਓ ਕੀਤਾ ਸਾਂਝਾ
ਰੁਪਿੰਦਰ ਹਾਂਡਾ punjabi singer ਨਾਭਾ ‘ਚ ਇੱਕ ਪ੍ਰੋਗਰਾਮ ਪੇਸ਼ ਕਰਨ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਕਈ ਗੀਤਾਂ ‘ਤੇ ਪਰਫਾਰਮ ਕੀਤਾ । ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇੱਕ ਫੈਨ ਨਾਲ ਮੁਲਾਕਾਤ ਕੀਤੀ । ਅਕਾਸ਼ਦੀਪ ਵਿਰਕ ਨਾਂਅ ਦੇ ਇਸ ਫੈਨ ਨੇ ਉਨ੍ਹਾਂ ਨੂੰ ਆਪਣੇ ਹੱੱਥ ਨਾਲ ਬਣਾਇਆ ਪੋਰਟਰੇਟ ਭੇਂਟ ਕੀਤਾ । ਇਹ ਪੋਰਟਰੇਟ ਰੁਪਿੰਦਰ ਹਾਂਡਾ ਨੂੰ ਏਨਾ ਪਸੰਦ ਆਇਆ ਕਿ ਉਸ ਨੇ ਆਪਣੇ ਇਸ ਫੈਨ ਦਾ ਹੱਥ ਨੂੰ ਮੱਥਾ ਤੱਕ ਟੇਕ ਦਿੱਤਾ । ਰੁਪਿੰਦਰ ਹਾਂਡਾ ਨੇ ਅਕਾਸ਼ਦੀਪ ਵਿਰਕ ਦਾ ਸ਼ੁਕਰੀਆ ਅਦਾ ਵੀ ਕੀਤਾ ।

ਇਸ ਮੌਕੇ ਰੁਪਿੰਦਰ ਹਾਂਡਾ ਨੇ ਆਪਣੇ ਇਸ ਸ਼ੋਅ ਨੂੰ ਕਾਮਯਾਬ ਬਨਾਉਣ ਲਈ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਆ ਕੇ ਉਨ੍ਹਾਂ ਦੇ ਪ੍ਰੋਗਰਾਮ ਦਾ ਮਾਣ ਵਧਾਇਆ ਹੈ । ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਹਾਂਡਾ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਹਾਲ ‘ਚ ਹੀ ਉਨ੍ਹਾਂ ਦਾ ਇੱਕ ਸੈਡ ਸੌੰਗ ‘ਬੇਰੁਖੀਆ’ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਨੇ । ਜਿਨ੍ਹਾਂ ਨੂੰ ਸਮੇਂ-ਸਮੇਂ ‘ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਇੱਕ ਟੀਵੀ ਦੇ ਰਿਏਲਿਟੀ ਸ਼ੋਅ ‘ਚੋਂ ਨਿਕਲੀ ਰੁਪਿੰਦਰ ਹਾਂਡਾ ਨੇ ਇੱਕ ਲੰਬਾ ਸਮਾ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਰੁਪਿੰਦਰ ਹਾਂਡਾ ਜਿੰਨੀ ਰੀਲ ਲਾਈਫ ‘ਚ ਖੁਸ਼ਮਿਜਾਜ਼ ਵਿਖਾਈ ਦਿੰਦੀ ਹੈ ਉਸ ਤੋਂ ਵੀ ਜ਼ਿਆਦਾ ਉਹ ਖੁਬਸੂਰਤ ਅਤੇ ਨਿਮਰ ਸੁਭਾਅ ਦੀ ਮਾਲਕ ਹੈ । ਉਸ ਨੂੰ ਮਿਲਣ ਲਈ ਜਦੋਂ ਉਨ੍ਹਾਂ ਦਾ ਇਹ ਫੈਨ ਪਹੁੰਚਿਆ ਤਾਂ ਬਹੁਤ ਹੀ ਹਲੀਮੀ ਨਾਲ ਉਸ ਦੇ ਤੋਹਫੇ ਨੂੰ ਉਨ੍ਹਾਂ ਨਾ ਸਿਰਫ ਖਿੜੇ ਮੱਥੇ ਸਵੀਕਾਰ ਕੀਤਾ ਬਲਕਿ ਉਸ ਨਾਲ ਫੋਟੋ ਵੀ ਖਿਚਵਾਈ ।