ਰੁਪਿੰਦਰ ਹਾਂਡਾ ਨੇਂ ਕਿਹਾ ਕਿ ” ਐਸੇ ਤੋਂ ਤੁਮੇ ਕੋਈ ਨਹੀਂ ਮਿਲਨੇ ਵਾਲਾ ” , ਵੇਖੋ ਵੀਡੀਓ
ਰੁਪਿੰਦਰ ਹਾਂਡਾ Rupinder Handa ਓਹਨਾ ਕਲਾਕਾਰਾਂ ਦੀ ਲਿਸਟ ਵਿਚ ਆਉਂਦਾ ਹੈ ਜਿਹਨਾਂ ਨੇਂ ਕਿ ਬਹੁਤ ਹੀ ਘਾਟ ਸਮੇਂ ਵਿੱਚ ਆਪਣੀ ਗਾਇਕੀ ਦੇ ਜਰੀਏ ਲੋਕਾਂ ਦੇ ਦਿਲਾਂ ਵਿੱਚ ਇਕ ਖਾਸ ਜਗਾ ਬਣਾ ਲਈ | ਤੁਹਾਨੂੰ ਦੱਸ ਦਈਏ ਕਿ ” ਰੁਪਿੰਦਰ ਹਾਂਡਾ ” ਹੁਣ ਤੱਕ ਕਾਫੀ ਸਾਰੇ ਪੰਜਾਬੀ ਗੀਤ ਜਿਵੇਂ ਕਿ ” ਪ੍ਰਵਾਹ ਨੀ ਕਰਦੀ , ਸਾਹਾਂ ਦੇ ਵਿੱਚ , ਪਿੰਡ ਦੇ ਗੇੜੇ ਆਦਿ ਨੂੰ ਪੰਜਾਬੀ ਇੰਡਸਟਰੀ ਦੀ ਝੋਲੀ ਵਿੱਚ ਪਾ ਚੁੱਕੀ ਹੈ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਸਾਰਾ ਮਾਨ ਅਤੇ ਸੰਮਾਨ ਦਿੱਤਾ ਗਿਆ |  ਰੁਪਿੰਦਰ ਹਾਂਡਾ ਏਨੀਂ ਦਿਨੀਂ ਆਪਣੇ ਕਿਸੇ ਨਵੇਂ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ | ਪਰ ਰੁਪਿੰਦਰ ਹਾਂਡਾ ਆਪਣੇ ਇਸ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਆਪਣੇ ਚਾਹੁਣ ਵਾਲਿਆਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਅਪਡੇਟ  ਰਹਿੰਦੀ ਹੈ |

Forget it ? love @kajol

A post shared by Rupinder Handa (@rupinderhandaofficial) on

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ।ਇਸ ਵੀਡਿਓ ‘ਚ ਉਹ ਮੋਬਾਇਲ ਐਪ ਡਬਸਮੈਸ਼ ਰਾਹੀਂ ਕਾਜਲ ਅਤੇ ਸ਼ਾਹਰੁਖ ਦੀ ਫਿਲਮ ‘ਕੁਛ-ਕੁਛ ਹੋਤਾ ਹੈ’ ਦਾ ਡਾਇਲਾਗ ਡਬਸਮੈਸ਼ ਦੇ ਜ਼ਰੀਏ ਬੋਲ ਰਹੀ ਹੈ ।ਰੁਪਿੰਦਰ ਹਾਂਡਾ ਇਸ ਡਾਇਲਾਗ ‘ਤੇ ਬਹੁਤ ਹੀ ਵਧੀਆ ਹਾਵ-ਭਾਵ ਦਿਖਾ ਰਹੀ ਹੈ ਅਤੇ ਹੂਬਹੂ ਇਸ ਡਾਇਲਾਗ  ‘ਤੇ ਐਕਟ ਕਰਦੀ ਨਜ਼ਰ ਆ ਰਹੀ ਹੈ । ਉਸ ਦੇ ਇਸ ਵੀਡਿਓ ਨੂੰ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਵੇਖ ਚੁੱਕੇ ਨੇ ਅਤੇ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ । ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀ ਇੱਕ ਨਿੱਕੀ ਜਿਹੀ ਫੈਨ ਦਾ ਵੀਡਿਓ ਸਾਂਝਾ ਕੀਤਾ ਸੀ ।ਜਿਸ ‘ਚ ਉਸ ਦੀ ਨੰਨ੍ਹੀ ਜਿਹੀ ਫੈਨ ਆਟੋਗਰਾਫ ਲੈਣ ਲਈ ਆਉਂਦੀ ਹੈ |