ਰੁਪਿੰਦਰ ਹਾਂਡਾ ਜਲਦ ਹੀ ਆਪਣੇ ਨਵੇਂ ਗੀਤ ‘ਬੇਰੁਖੀਆਂ’ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ
ਰੁਪਿੰਦਰ ਹਾਂਡਾ ਜਲਦ ਹੀ ਆਪਣੇ ਨਵੇਂ ਗੀਤ ‘ਬੇਰੁਖੀਆਂ’ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ । ਇਸ ਗੀਤ ਦੇ ਪੋਸਟਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਹ ਗੀਤ ਦਸ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਰੁਪਿੰਦਰ ਹਾਂਡਾ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉੱਥੇ ਹੀ ਸਰੋਤੇ ਵੀ ਉਨ੍ਹਾਂ ਦੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ।

View this post on Instagram

Here is official poster of upcoming song #berukhiyan . Video dir – Baljit Singh Deo Music – R-jay @raju_jadla Lyrics- @sukhchainsingh_23 Label – @thehumblemusic Promotions- #goldmedia I hope you will like this song . Please share and spread☺️ Releasing soon

A post shared by Rupinder Handa (@rupinderhandaofficial) on

ਕਿਉਂਕਿ ਰੁਪਿੰਦਰ ਹਾਂਡਾ ਕਈ ਦਿਨਾਂ ਬਾਅਦ ਆਪਣੇ ਇਸ ਨਵੇਂ ਟਰੈਕ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਣ ਜਾ ਰਹੀ ਹੈ।ਉਨ੍ਹਾਂ ਨੇ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਸਾਰੇ ਤਰੀਕ ਨੋਟ ਕਰ ਲੈਣ ਦਸ ਅਕਤੂਬਰ । ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਪੋਸਟਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ।ਇਸ ਗੀਤ ਦੇ ਪੋਸਟਰ ਤੋਂ ਸਪੱਸ਼ਟ ਹੁੰਦਾ ਹੈ ਕਿ ਗੀਤ ਦੇ ਬੋਲ ਸੁਖਚੈਨ ਨੇ ਲਿਖੇ ਨੇ ਜਦਕਿ ਇਸ ਦਾ ਵੀਡਿਓ ਬਲਜੀਤ ਦਿਓ ਨੇ ਤਿਆਰ ਕੀਤਾ ਹੈ ।

ਇਸ ਗੀਤ ਨੂੰ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ਰੁਪਿੰਦਰ ਹਾਂਡਾ ਨੇ । ਰੁਪਿੰਦਰ ਹਾਂਡਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਨੇ ਵੀ ਭਰਵਾਂ ਪਿਆਰ ਦਿੱਤਾ ਹੈ । ਪਰ ਇਸ ਨਵੇਂ ਗੀਤ ‘ਚ ਰੁਪਿੰਦਰ ਹਾਂਡਾ ਕਿਸ ਦੀਆਂ ‘ਬੇਰੁਖੀਆਂ’ ਦੀ ਗੱਲ ਕਰ ਰਹੀ ਹੈ । ਉਹ ਤਾਂ ਦਸ ਅਕਤੂਬਰ ਨੂੰ ਪਤਾ ਲੱਗ ਸਕੇਗਾ ਪਰ ਇਸ ਪੋਸਟਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਗੀਤ ‘ਚ ਰੁਪਿੰਦਰ ਹਾਂਡਾ ਕਿਸੇ ਦੇ ਬੇਰੁਖੀ ਭਰੇ ਵਤੀਰੇ ਦੀ ਗੱਲ ਕਰਨ ਜਾ ਰਹੀ ਹੈ । ਹੁਣ ਇੰਤਜ਼ਾਰ ਹੈ ਦਸ ਅਕਤੂਬਰ ਦਾ । ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ ।