ਜਾਣੋ ਕਾਰਨ ,ਕਿਉਂ ਨਹੀਂ ਇਸ ਲਈ ਵਿਆਹ ਨਹੀਂ ਕਰਵਾ ਰਹੇ ਸਲਮਾਨ ਖਾਨ ,ਵੇਖੋ ਵੀਡਿਓ
salman and kapil
salman and kapil

ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਨਾਲ ਛੋਟੇ ਪਰਦੇ ਤੇ ਵਾਪਸੀ ਕਰ ਲਈ ਹੈ । ਪਿਛਲੇ ਐਪੀਸੋਡ ਵਿੱਚ ਜਿੱਥੇ ਸਿੰਬਾ ਦੀ ਟੀਮ ਪਹੁੰਚੀ ਸੀ ਉੱਥੇ ਆਉਣ ਵਾਲੇ ਐਪੀਸੋਡ ਵਿੱਚ ਸਲਮਾਨ ਖਾਨ ਨਜ਼ਰ ਆਉਣਗੇ । ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਪਿਲ ਸ਼ਰਮਾ ਦੇ ਨਾਲ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਸਲਮਾਨ ਖਾਨ ਕਹਿ ਰਹੇ ਹਨ ਕਿ ਉਹ ਸੰਜੇ ਦੱਤ ਕਰਕੇ ਵਿਆਹ ਨਹੀਂ ਕਰ ਰਹੇ ।

ਹੋਰ ਵੇਖੋ :ਗਾਇਕਾ ਮੀਸ਼ਾ ਦਾ ਗੀਤ ‘ਕਮਲੀ ਨਈ’ ਰਿਲੀਜ਼

View this post on Instagram

KISS ka KISSA? Dekhiye kya hai kehna @beingsalmankhan ka ! Dekhiye #TheKapilSharmaShow, Sat-Sun 9.30 pm. @arbaazkhanofficial @sohailkhanofficial @kikusharda @bharti.laughterqueen @krushna30 @chandanprabhakar @sumonachakravarti @rochellerao @edwardsonnenblick @banijayasia #SalmanKhan

A post shared by BHARAT THE FILM EID 2019 (@salmankhan_updatess) on

ਦਰਅਸਲ ਸਲਮਾਨ ਖਾਨ ਕਪਿਲ ਦੇ ਸ਼ੋਅ ਵਿੱਚ ਇੱਕ ਕਿੱਸਾ ਸੁਣਾਉਂਦੇ ਹਨ । ਸਲਮਾਨ ਖਾਨ ਦੱਸਦੇ ਹਨ ਕਿ ਸੰਜੇ ਦੱਤ ਇੱਕ ਵਾਰ ਉਹਨਾਂ ਨੂੰ ਵਾਰ ਵਾਰ ਕਹਿ ਰਹੇ ਸਨ ਕਿ ਉਹ ਵਿਆਹ ਕਰ ਲੈਣ ਪਰ ਇਸ ਦੌਰਾਨ ਸੰਜੇ ਦਾ ਵਾਰ ਵਾਰ ਫੋਨ ਵੀ ਵੱਜ ਰਿਹਾ ਸੀ ।

ਹੋਰ ਵੇਖੋ :ਪੀਟੀਸੀ ਸਟੂਡਿਓ ਦੇ ਕਲਾਕਾਰ ਆਪਣੇ ਗੀਤਾਂ ਨਾਲ ਬੰਨਣਗੇ ਸਮਾਂ

ਵਾਰ ਵਾਰ ਫੋਨ ਵੱਜਣ ਕਰਕੇ ਸੰਜੇ ਦੱਤ ਉੱਥੋਂ ਚਲੇ ਗਏ । ਸਲਮਾਨ ਨੇ ਦੱਸਿਆ ਕਿ ਇਹ ਫੋਨ ਸੰਜੇ ਦੱਤ ਦੀ ਪਤਨੀ ਦਾ ਸੀ । ਸਲਮਾਨ ਖਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਵਿਆਹ ਕਰਵਾਉਣਾ ਕਿੰਨਾਂ ਮੁਸ਼ਕਿਲ ਹੈ । ਇਸ ਤੋਂ ਬਾਅਦ ਸ਼ੋਅ ਵਿੱਚ ਮੌਜੂਦ ਨਵਜੋਤ ਸਿੰਘ ਸਿੱਧੂ ਸਮੇਤ ਹਰ ਕੋਈ ਠਹਾਕੇ ਲਗਾਕੇ ਹੱਸਣ ਲੱਗ ਜਾਦਾ ਹੈ ।ਇੱਥੇ ਹੀ ਬੱਸ ਨਹੀਂ ਸਲਮਾਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਕਿੱਸੇ ਸੁਣਾਏ ਹਨ ।