ਜਾਣੋ ਕਿਹੜੇ ਕਿਹੜੇ ਐਪ ਹਨ ਸਾਰਾ ਗੁਰਪਾਲ ਦੇ ਫੋਨ ਚ, ਵੇਖੋ ਵੀਡੀਓ
ਸੈਲੀਬਰੇਟੀ sara gurpal ਜਿੱਥੇ ਰੀਲ ਲਾਈਫ ‘ਚ ਕਦੇ ਹੱਸਦੇ ਅਤੇ ਲੋਕਾਂ ਨੂੰ ਹਸਾਉਂਦੇ ਨੇ । ਉੱਥੇ ਹੀ ਅਸਲ ਜ਼ਿੰਦਗੀ ‘ਚ ਹਾਸੇ ਮਜ਼ਾਕ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ।ਸਾਰਾ ਗੁਰਪਾਲ ਵੀ ਅਜਿਹੀ ਹੀ ਸ਼ਖਸ਼ੀਅਤ ਦੇ ਮਾਲਕ ਨੇ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ ਅਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ । ਪਰ ਇਸ ਵਾਰ ਦਾ ਵੀਡਿਓ ਉਨ੍ਹਾਂ ਦੇ ਕਿਸੇ ਗੀਤ ਨਾਲ ਸਬੰਧਤ ਨਹੀਂ,ਬਲਕਿ ਉਨ੍ਹਾਂ ਦੀ ਮਸਤੀ ਦਾ ਵੀਡਿਓ ਹੈ।ਜਿਸ ‘ਚ ਉਹ ਆਪਣੇ ਦੋਸਤਾਂ ਨਾਲ ਬੜੇ ਹੀ ਖੁਸ਼ਮਿਜਾਜ਼ ਅੰਦਾਜ਼ ‘ਚ ਨਜ਼ਰ ਆ ਰਹੇ ਨੇ। ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਦੋਸਤ ਉਨ੍ਹਾਂ ਦਾ ਮੋਬਾਇਲ ਚੈੱਕ ਕਰ ਰਹੇ ਨੇ ਕਿ ਉਨ੍ਹਾਂ ਦੇ ਮੋਬਾਇਲ ਕੀ ਕੁਝ ਹੈ । ਸਾਰਾ ਗੁਰਪਾਲ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਦੋਸਤ ਪੂਰੀ ਤਰ੍ਹਾਂ ਖੰਗਾਲ ਰਹੇ ਨੇ ਅਤੇ ਉਨ੍ਹਾਂ ਦਾ ਬੈਂਕ ਬੈਲੇਂਸ ਅਤੇ ਹੋਰ ਜਾਣਕਾਰੀ ਵੀ ਵੇਖ ਰਹੇ ਨੇ ।

View this post on Instagram

Ki aa mere phone ch?,,,?? . . But I love these two buds @rj_lakhaa _lakhaa @dheetrishi

A post shared by Sara Gurpal (@saragurpals) on

ਇਸ ਤਰ੍ਹਾਂ ਸਾਰਾ ਗੁਰਪਾਲ ਆਪਣੇ ਵੀਡਿਓ ‘ਚ ਸਾਰੀ ਜਾਣਕਾਰੀ ਦੇ ਰਹੇ ਹਨ ਕਿ ਉਨ੍ਹਾਂ ਨੇ ਕਿਹੜੇ-ਕਿਹੜੇ ਐਪ ਆਪਣੇ ਮੋਬਾਇਲ ‘ਚ ਰੱਖੇ ਹੋਏ ਨੇ । ਇਸਦੇ ਨਾਲ ਹੀ ਉਹ ਆਪਣੇ ਇਨ੍ਹਾਂ ਦੋਸਤਾਂ ਨਾਲ ਗੱਲਬਾਤ ਵੀ ਕਰਦੇ ਨਜ਼ਰ ਆ ਰਹੇ ਨੇ । ਸੋ ਤੁਸੀਂ ਵੀ ਇਸ ਮਸਤੀ ਭਰੇ ਵੀਡਿਓ ਨੂੰ ਵੇਖੋ । ਸਾਰਾ ਗੁਰਪਾਲ ਨੇ ਮਾਡਲਿੰਗ ਦੀ ਦੁਨੀਆਂ ‘ਚ ਬਹੁਤ ਨਾਮ ਕਮਾਇਆ ਹੈ । ਅੱਜ ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ ‘ਚ ਨਵੰਬਰ ੧੯੯੧ ‘ਚ ਹੋਇਆ । ਉਨਾਂ ਦਾ ਬਚਪਨ ਦਾ ਨਾਂਅ ਰਚਨਾ ਹੈ । ਉਨਾਂ ਨੇ ਆਪਣੀ ਬੀ.ਏ ਦੀ ਪੜਾਈ ਚੰਡੀਗੜ ‘ਚ ਹਾਸਲ ਕੀਤੀ ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ ਦੀ ਦੁਨੀਆਂ ‘ਚ ਕਦਮ ਰੱਖਿਆ । ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ੨੦੧੪ ‘ਚ ਆਪਣੇ ਪਹਿਲੇ ਗੀਤ ‘ਪਰਾਂਦੇ’ ਨਾਲ ਕੀਤੀ ।