ਸਰਬਜੀਤ ਚੀਮਾ ਨੇ ਆਪਣੇ ਸਾਥੀਆਂ ਨਾਲ ਭੰਗੜੇ ਨਾਲ ਕਰਵਾਈ ਅੱਤ,ਵੀਡੀਓ ਵਾਇਰਲ 

author-image
Shaminder
New Update
sarbjit cheema

sarbjit cheema

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕੁਝ ਪੰਜਾਬੀ ਸਟੇਜ 'ਤੇ ਵਿਦੇਸ਼ ਦੀ ਧਰਤੀ 'ਤੇ ਭੰਗੜੇ 'ਤੇ ਪਰਫਾਰਮੈਂਸ ਦੇ ਰਹੇ ਨੇ । ਇਸ ਵੀਡੀਓ 'ਚ ਸਰਬਜੀਤ ਚੀਮਾ ਦੇ ਗੀਤ ਰੰਗਲਾ ਪੰਜਾਬ 'ਤੇ ਪਰਫਾਰਮੈਂਸ ਦੇ ਰਹੇ ਹਨ । ਇਹ ਵੀਡੀਓ ਵਿਦੇਸ਼ ਦਾ ਦੱਸਿਆ ਜਾ ਰਿਹਾ ਹੈ । ਜਿਸ 'ਚ ਗੱਭਰੂਆਂ ਦੇ ਨਾਲ-ਨਾਲ ਹਰ ਉਮਰ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਭੰਗੜੇ 'ਤੇ ਪਰਫਾਰਮੈਂਸ ਦੇ ਕੇ ਅੱਤ ਕਰਵਾਈ । ਵੀਡੀਓ 'ਚ ਸਰਬਜੀਤ ਚੀਮਾ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਰਬਜੀਤ ਚੀਮਾ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ :ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਵਿਆਹ ਵਾਲੇ ਗੀਤਾਂ ਦਾ ਮੁਕਾਬਲਾ

ਲੋਕ ਗਾਇਕੀ ਨੂੰ ਸਮਰਪਿਤ ਇਹ ਗਾਇਕ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ । ਹਾਲਾਂਕਿ ਉਨ੍ਹਾਂ ਨੇ ਕਈ ਪੌਪ ਗੀਤ ਵੀ ਗਾਏ ਨੇ ਪਰ ਲੱਚਰਤਾ ਤੋਂ ਉਹ ਹਮੇਸ਼ਾ ਹੀ ਕੋਹਾਂ ਦੂਰ ਰਹੇ ਨੇ । ਉਨ੍ਹਾਂ ਦੀ ਗਾਇਕੀ ਦੇ ਨਾਲ-ਨਾਲ ਭੰਗੜੇ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । 

 

 

punjabi-music singer sarbjit-cheema
Advertisment