ਪ੍ਰਦੇਸਾਂ ‘ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਨੂੰ ਦਰਸਾਵੇਗਾ ਸਰਦੂਲ ਸਿਕੰਦਰ ਦਾ ਨਵਾਂ ਗੀਤ " ਪਿੰਡ ਮੇਰਿਆ "

author-image
Anmol Preet
New Update
NULL

ਸਰਦੂਲ ਸਿਕੰਦਰ punjabi singer ਲੈਕੇ ਆ ਰਹੇ ਹਨ ਪ੍ਰਦੇਸਾਂ ‘ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਨੂੰ ਦਰਸਾਉਂਦਾ ਹੋਇਆ ਆਪਣਾ ਨਵਾਂ ਗੀਤ ‘ਪਿੰਡ ਮੇਰਿਆ’ | ਇਸ ਗੀਤ ਦੇ ਬੋਲ ਹਰਜਿੰਦਰ ਮਾਲ ਨੇ ਲਿਖੇ ਨੇ ।ਜਦਕਿ ਮਿਊਜ਼ਿਕ ਦਿੱਤਾ ਹੈ ਸਚਿਨ ਆਹੁਜਾ ਨੇ ।ਇਸ ਗੀਤ ਦੇ ਜਰੀਏ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਆਪਣੇ ਵਤਨ ਅਤੇ ਪਿੰਡ ਤੋਂ ਦੂਰ ਹੋਏ ਪ੍ਰਦੇਸੀ ਪੰਜਾਬੀਆਂ ਨੂੰ ਰਹਿ-ਰਹਿ ਕੇ ਆਪਣੇ ਪਿੰਡ ਦੀ ਯਾਦ ਕਿਸ ਤਰ੍ਹਾਂ ਸਤਾਉਂਦੀ ਰਹਿੰਦੀ ਹੈ | ਵਿਦੇਸ਼ ‘ਚ ਰਹਿੰਦੇ ਹੋਏ ਬੇਸ਼ੱਕ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੁੱਹਈਆ ਹੁੰਦੀਆਂ ਨੇ ਪਰ ਆਪਣੇ ਪਿੰਡ ਅਤੇ ਆਪਣੇ ਵਤਨ ਦੀ ਮਿੱਟੀ ਦੀ ਯਾਦ ਰਹਿ ਰਹਿ ਕੇ ਉਨ੍ਹਾਂ ਨੂੰ ਸਤਾਉਂਦੀ ਹੀ ਰਹਿੰਦੀ ਹੈ ।ਕਿਉਂਕਿ ਇਨਸਾਨ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਦਾ | ਜਿਸ ਥਾਂ ਤੇ ਉਸ ਨੇ ਆਪਣੀ ਜ਼ਿੰਦਗੀ ਦੀ ਬੁਨਿਆਦ ਰੱਖੀ ,ਜਿਸ ਥਾਂ ‘ਤੇ ਬਚਪਨ ਬਿਤਾਇਆ ਉਹ ਅਮਿੱਟ ਯਾਦਾਂ ਹਮੇਸ਼ਾ ਉਸ ਨੂੰ ਪਿੰਡ ਦੀ ਮਿੱਟੀ ਦੀ ਮਹਿਕ ਦੀ ਯਾਦ ਦਿਵਾਉਂਦੀਆਂ ਰਹਿੰਦੀਆਂ ਨੇ ਅਤੇ ਇਨ੍ਹਾਂ ਯਾਦਾਂ ਨੂੰ ਹੀ ਸਮਰਪਿਤ ਹੈ |

publive-image

ਸਰਦੂਲ ਸਿਕੰਦਰ ਦਾ ਜਨਮ ਜਨਵਰੀ ਉੱਨੀ ਸੌ ਇਕਾਹਠ ‘ਚ ਹੋਇਆ ਅਤੇ ਉਹ ਆਪਣੀ ਐਲਬਮ ‘ਰੋਡਵੇਜ਼ ਦੀ ਲਾਰੀ’ ਦੇ ਨਾਲ ਚਰਚਾ ਵਿੱਚ ਆਏ ।ਸਰਦੂਲ ਸਿਕੰਦਰ ਸ਼ੁਰੂਆਤੀ ਦੌਰ ‘ਚ ਧਾਰਮਿਕ ਪ੍ਰੋਗਰਾਮ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਭਰਾ ਵੀ ਉਨ੍ਹਾਂ ਨਾਲ ਗਾਇਆ ਕਰਦੇ ਸਨ | ਪੰਜਾਬ ਦੇ ਰਿਵਾਇਤੀ ਪਹਿਰਾਵੇ ਕੁੜ੍ਹਤੇ ਚਾਦਰੇ ਅਤੇ ਸਮਲੇ ਵਾਲੀ ਪੱਗ ਨਾਲ ਪੇਸ਼ਕਾਰੀਆਂ ਦੇਣ ਕਾਰਨ ਸਰੋਤਿਆਂ ਵੱਲੋਂ ਵੀ ਉਨ੍ਹਾਂ ਨੂੰ ਭਰਵਾਂ ਪਿਆਰ ਮਿਲਿਆ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ | ਸਰਦੂਲ ਸਿਕੰਦਰ ਨੇ ਜਿੱਥੇ ਪਾਪ ਗੀਤ ਗਾਏ ਉੱਥੇ ਹੀ ਸੂਫੀਇਜ਼ਮ ਅਤੇ ਲੋਕ ਗੀਤ ਗਾ ਕੇ ਵੀ ਸਰੋਤਿਆਂ ਦੀ ਵਾਹਵਾਹੀ ਲੁੱਟੀ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਪ੍ਰਾਜੈਕਟ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ | ਜਿਸ ‘ਚ ਉਨ੍ਹਾਂ ਦੇ ਨਾਲ ਮਿਊਜ਼ਿਕ ਡਾਇਰੈਕਟਰ ਸਚਿਨ ਆਹੁਜਾ ਅਤੇ ਡਾਇਰੈਕਸ਼ਨ ਦਿੱਤੀ ਹੈ ਮਾਨ ਸਾਹਿਬ ਨੇ | ਸਰਦੂਲ ਸਿਕੰਦਰ ਵਰਗੇ ਗਾਇਕ ਅਤੇ ਸਚਿਨ ਆਹੁਜਾ ਵਰਗੇ ਮਿਊਜ਼ਿਕ ਡਾਇਰੈਕਟਰ ਦਾ ਮੇਲ ਪ੍ਰਦੇਸੀ ਪੰਜਾਬੀਆਂ ਅਤੇ ਦੇਸ ਵੱਸਦੇ ਪੰਜਾਬੀਆਂ ਨੂੰ ਕਿੰਨਾ ਭਾਉਂਦਾ ਹੈ ਇਹ ਵੇਖਣ ਵਾਲੀ ਗੱਲ ਹੈ |

publive-image

latest-world-news canada-news punjabi-singer latest-canada-news ptc-punjabi-canada punjabi-entertainment ptc-punjabi-canada-program punjabi-music-industry sardool-sikander upcoming-punjabi-song
Advertisment