ਸਾਰਿਕਾ ਗਿੱਲ ਖਜੂਰੀ ਗੁੱਤ ਕਰਕੇ ਕਿਸ ਨੂੰ ਕਰ ਰਹੀ ਇੰਪ੍ਰੈੱਸ ,ਵੇਖੋ ਵੀਡਿਓ 
ਸਾਰਿਕਾ ਗਿੱਲ ਦਾ ਨਵਾਂ ਗੀਤ ‘ਖਜੂਰੀ ਗੁੱਤ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਜੱਟੀ ਨੇ ਆਪਣੇ ਹੁਸਨ ਨੂੰ ਚਾਰ ਚੰਨ ਲਗਾਉਣ ਲਈ ਆਪਣੀ ਭਰਜਾਈ ਤੋਂ ਖਜੂਰੀ ਗੁੱਤ ਕਰਨਾ ਸਿੱਖ ਲਿਆ ਹੈ । ਪਰ ਜਿਸ ਵਾਸਤੇ ਉਹ ਖਜੂਰੀ ਗੁੱਤ ਕਰਨਾ ਅਤੇ ਨਵੇਂ ਨਵੇਂ ਸੂਟ ਪਾ ਕੇ ਜੱਚਦੀ ਹੈ । ਉਹ ਉਸ ਨੂੰ ਮਿਲਣ ਦੇ ਸਮੇਂ ਨੂੰ ਹੀ ਅਣਗੌਲਿਆ ਕਰ ਚੁੱਕਿਆ ਹੈ

ਹੋਰ ਵੇਖੋ : ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਸਦਾਬਹਾਰ ਗਾਇਕ ,ਵੇਖੋ ਵੀਡਿਓ

new song khajoori gutt

ਜਿਸ ਕਾਰਨ ਇਹ ਨਖਰੀਲੀ ਜੱਟ ਆਪਣੇ ਮਹਿਬੂਬ ਨਾਲ ਨਰਾਜ਼ ਹੋ ਜਾਂਦੀ ਹੈ । ਕਿਉਂਕਿ ਪ੍ਰੇਮੀ ਦੇ ਸਮੇਂ ‘ਤੇ ਨਾ ਮਿਲਣ ਕਾਰਨ ਉਸ ਨੂੰ ਸਹੇਲੀਆਂ ‘ਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਜਾਪਦੀ ਹੈ । ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਨਾਲ ਇਸ ਦਾ ਗਿਲਾ ਹੀ ਨਹੀਂ ਕਰਦੀ ਬਲਕਿ ਆਪਣੀ ਨਰਾਜ਼ਗੀ ਵੀ ਜਤਾਉਂਦੀ ਹੈ ।ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਜਦਕਿ ਸਾਰਿਕਾ ਗਿੱਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ।

ਹੋਰ ਵੇਖੋ : ਬਾਲਪਣ ਦੀਆਂ ਯਾਦਾਂ ‘ਚ ਗੁਆਚੇ ਗੈਰੀ ਸੰਧੂ ,ਵੇਖੋ ਗੈਰੀ ਸੰਧੂ ਦੇ ਬਾਲਪਣ ਦੀ ਤਸਵੀਰ

ਸਾਰਿਕਾ ਗਿੱਲ ਨੇ ਇਸ ਗੀਤ ‘ਚ ਇੱਕ ਪ੍ਰੇਮਿਕਾ ਦੀ ਨਰਾਜ਼ਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਪਰ ਆਖਿਰਕਾਰ ਉਸ ਦਾ ਪ੍ਰੇਮੀ ਉਸ ਨੂੰ ਮਨਾਉਣ ‘ਚ ਕਾਮਯਾਬ ਰਹਿੰਦਾ ਹੈ ਅਤੇ ਦੋਵਾਂ ਦੀ ਨਰਾਜ਼ਗੀ ਦੂਰ ਹੋ ਜਾਂਦੀ ਹੈ । ਗੀਤ ਦਾ ਵੀਡਿਓ ਬਹੁਤ ਖੁਬਸੂਰਤ ਲੋਕੇਸ਼ਨ ‘ਤੇ ਬਣਾਇਆ ਗਿਆ ਹੈ ।