ਇੰਝ ਦਿਲ ਨਹੀਓਂ ਤੋੜੀਦਾ ਪਿਆਰਿਆ ! ਸਤਿੰਦਰ ਸਰਤਾਜ ਦਾ ਨਵਾਂ ਗੀਤ ” ਦਿਲ ਨਹੀਓਂ ਤੋੜੀਦਾ ” ਰਿਲੀਜ
ਮਸ਼ਹੂਰ ਸੂਫ਼ੀਆਨਾ ਸੰਗੀਤ punjabi song ਦੇ ਸਰਤਾਜ “ਸਤਿੰਦਰ ਸਰਤਾਜ” ਦੀ ਜਿਹਨਾ ਨੇ ਆਪਣੇ ਸੂਫ਼ੀਆਨਾ ਸੰਗੀਤ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਪੰਜਾਬੀ ਗਾਇਕੀ ਨੂੰ ਇੱਕ ਉੱਚਾ ਦਰਜਾ ਦੇ ਦਿੱਤਾ ਹੈ | ਤੁਹਾਨੂੰ ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਇੱਕ ਹੋਰ ਨਵਾਂ ਗੀਤ ” ਦਿਲ ਨਹੀਓਂ ਤੋੜੀਦਾ ” ਰਿਲੀਜ ਹੋ ਚੁੱਕਾ ਹੈ | ਇਸ ਗੀਤ ਦੇ ਰਿਲੀਜ ਹੋਣ ਦੀ ਜਾਣਕਾਰੀ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਵੀ ਸਾਂਝਾ ਕੀਤੀ ਹੈ | ਇਸ ਗੀਤ ਨੂੰ ਜਿੱਥੇ ਸਤਿੰਦਰ ਸਰਤਾਜ ਨੇਂ ਆਪਣੀ ਸੁਰੀਲੀ ਅਵਾਜ ਵਿੱਚ ਗਇਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਆਪ ਹੀ ਲਿਖੇ ਹਨ | ਇਹਨਾਂ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਉਹਨਾਂ ਨੂੰ ਸੁਨਣ ਨਾਲ ਰੂਹਾਨੀ ਸਕੂਨ ਮਿਲਦਾ ਹੈ |

ਜਿਥੇ ਕਿ ਇਸ ਗੀਤ ਨੂੰ “ਸਤਿੰਦਰ ਸਰਤਾਜ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਆਪ ਹੀ ਲਿਖੇ ਹਨ | ਇਸ ਗੀਤ ਦੇ ਵਿੱਚ ਓਹਨਾ ਨੇਂ ਵਿਖਾਇਆ ਹੈ ਕਿ ਇੱਕ ਲੜਕੀ ਲੜਕੇ ਨੂੰ ਕਸੂਰ ਪੁੱਛ ਰਹੀ ਹੈ ਕਿ ਲੜਕੇ ਨੇਂ ਉਸਤੋਂ ਦੂਰ ਜਾਨ ਦਾ ਫੈਸਲਾ ਕਿਉਂ ਲਿਆ ਹੈ | ਇਸ ਗੀਤ ਨੂੰ ਮਿਊਜ਼ਿਕ ” ਜਤਿੰਦਰ ਸਾਹ ” ਦੁਆਰਾ ਦਿੱਤਾ ਗਿਆ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਨਵਾਂ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਸੀ ” ਉੱਡਾਰੀਆਂ ” ਇਸ ਗੀਤ ਨੂੰ ਵੀ ਇਹਨਾਂ ਦੇ ਬਾਕੀ ਗੀਤਾਂ ਵਾਗੂੰ ਬਹੁਤ ਪਸੰਦ ਕੀਤਾ ਗਿਆ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਸਤਿੰਦਰ ਸਰਤਾਜ ” ਨੇਂ ਖੁਦ੍ਹ ਲਿਖੇ ਹਨ |