ਸੰਕਟ ਗੰਭੀਰ ਹੈ ! – ਸਤਿੰਦਰ ਸੱਤੀ

Written by PTC Punjabi Canada

Published on : March 25, 2020 3:39
satinder satti soul blogs ptc punjabi canada

ਇਸ ਵੇਲੇ ਅਸੀਂ ਸਭ ਵੱਡੇ ਸੰਕਟ ਚੋ ਲੰਘ ਰਹੇ ਆ , ਸਾਰੀ ਦੁਨੀਆਂ ਘਰਾਂ ਚ ਬੰਦ ਏ ਤੇ ਕੋਈ ਵੀ ਮੁਲਕ ਤਾਕਤਵਰ ਨਜ਼ਰ ਨਹੀਂ ਆ ਰਿਹਾ ਸਭ ਆਪਣੇ ਆਪਣੇਲੋਕਾਂ ਦੇ ਬਚਾ ਚ ਲਗੇ ਹੋਏ ਹਨ ਕਿਸੇ ਵੀ ਦੇਸ਼ ਦਾ ਕੋਈ ਵੀ ਹਥਿਆਰ ਕੰਮ ਨਹੀਂ ਆ ਰਿਹਾ ਬੱਸ ਸਭ ਇਸੇ ਉਮੀਦ ਚ ਖ਼ਬਰਾਂ ਵੇਖ ਰਹੇ ਹਨ ਕੇ ਕਦੋ ਕੋਈਦਵਾਈ ਬਣੇ ਤੇ ਸੁਖ ਦਾ ਸਾਹ ਆਵੇ , ਪਰ ਅਜੇ ਤਾ ਡਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ ! ਕੁਛ ਲੋਕ ਸਮਝ ਰਹੇ ਸਨ ਕੇ ਕੁਛ ਦਿਨਾਂ ਦੀ ਗੱਲ ਏ ਸਭ ਠੀਕ ਹੋਜਾਣਾ ਹੁਣ ਜਿਵੇ ਜਿਵੇ cases ਵੱਧ ਰਹੇ ਹਨ ਓਹਨਾ ਨੂੰ ਵੀ ਪਤਾ ਲੱਗ ਗਿਆ ਕੇ ਵਾਕਿਆ ਸੰਕਟ ਗੰਭੀਰ ਹੈ !

ਪਰਿਵਾਰ ਚ ਇਕ ਬੰਦੇ ਦੀ ਗ਼ਲਤੀ ਨਾਲ ਸਾਰਾਪਰਿਵਾਰ ਖ਼ਤਰੇ ਚ ਪਾਏ ਸਕਦਾ ਸੋ ਆਪਣੇ ਪਰਿਵਾਰ ਨੂੰ ਬਚਾਉਣ ਲਈ ਨਿਯਮਾਂ ਦੀ ਪਾਲਣਾ ਕਰੋ ਘਰ ਬਹਿ ਕੇ ਆਪਣੇ ਪਰਿਵਾਰ ਨੂੰ ਸਮਾਂ ਦੇਵੋ ਆਪਣੇ ਰਿਸ਼ਤੇਠੀਕ ਕਰੋ , ਆਪਣੇ ਜੀਵਨ ਤੇ ਝਾਤੀ ਮਾਰੋ ਕੇ ਹੁਣ ਤਾ ਕਿ ਕੀਤਾ ਤੇ ਅੱਗੋਂ ਇਸ ਨੂੰ ਕਿਵੇਂ ਠੀਕ ਕਰਾਂ , ਧਰਤੀ ਨੂੰ ਅਸੀਂ ਬੜਾ ਤੰਗ ਕੀਤਾ ਆਓ ਹੁਣ ਮਦਦ ਕਰੀਏ ਕੇਉਹ ਆਪਣੇ ਆਪ ਨੂੰ ਜਲਦ ਠੀਕ ਕਰੇ ਤੇ ਵਾਪਿਸ ਤੁਹਾਨੂੰ ਇਸ ਨੂੰ ਨਵਾਂ ਕਰਕੇ ਮੋਡ਼ ਦੇਵੇ ! ਜੀਵਨ ਜਲਦ ਆਪਣੀ ਰਾਹ ਤੇ ਆਵੇ ਇਸੇ ਉਮੀਦ ਨਾਲ – ਸਤਿੰਦਰਸੱਤੀ