ਮਿਲਟਨ – ਗੋਲੀ ਲੱਗਣ ਕਾਰਨ ਬ੍ਰੇਨ ਡੈੱਡ ਹੋਏ ਪੰਜਾਬੀ ਨੌਜਵਾਨ 28 ਸਾਲਾ ਸਤਵਿੰਦਰ ਸਿੰਘ ਦੀ ਹੋਈ ਮੌਤ, ਪੁਲਿਸ ਨੇ ਕੀਤੀ ਪੁਸ਼ਟੀ

ਕੈਨੇਡਾ – ਮਿਲਟਨ, ੳਨਟਾਰੀਉ ਵਿਖੇ ਸਿਆਹ ਭਾਈਚਾਰੇ ਨਾਲ ਸਬੰਧਤ ਹਮਲਾਵਰ ਨੇ ਇੱਕ ਆਟੋਬਾਡੀ ਦੁਕਾਨ ‘ਚ ਗੋਲੀਬਾਰੀ ਕੀਤੀ ਸੀ, ਜਿਸ ਦੌਰਾਨ ਦੁਕਾਨ ਦੇ ਮਾਲਕ ਦੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ ਇਸ ਹਮਲੇ ‘ਚ ਇੱਕ ਪੁਲਸ ਅਫਸਰ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਸੀ।  ਇਸ ਦੌਰਾਨ ਦੁਕਾਨ ‘ਤੇ ਕੰਮ ਕਰਦੇ ਅੰਤਰ-ਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ (28) ਨੂੰ ਵੀ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ‘ਚ ਭਰਤੀ ਕਰਾਇਆ ਗਿਆ ਸੀ। ਡਾਕਟਰ ਵੱਲੋਂ ਉਸਨੂੰ ਬ੍ਰੇਨ ਡੈੱਡ ਘੋਸ਼ਿਤ ਕੀਤਾ ਗਿਆ ਸੀ। ਅੱਜ,  ਸਤਵਿੰਦਰ ਦੀ ਹੈਮਿਲਟਨ ਜਨਰਲ ਹਸਪਤਾਲ ‘ਚ ਮੌਤ ਹੋ ਗਈ ਹੈ ਜਿਸਦੀ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਹੈ।  ਸਤਵਿੰਦਰ ਸਿੰਘ ਕੈਨੇਸਟੋਗਾ ਕਾਲਜ ‘ਚ ਪੜ੍ਹਦਾ ਸੀ ਮਿਲਟਨ ਦੇ MK ਆਟੋ ਰਿਪੇਅਰ ‘ਤੇ ਪਾਰਟ ਟਾਈਮ ਕੰਮ ਕਰਦਾ ਸੀ।