ਟੋਰਾਂਟੋ ਦੇ ਸਕਾਰਬਰੋ ‘ਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ
ਸ਼ੁੱਕਰਵਾਰ ਸਵੇਰੇ ਸਕਾਰਬੋਰੋ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।

ਦੱਸਣਯੋਗ ਹੈ ਕਿ ਟੋਰਾਂਟੋ ਪੁਲਿਸ ਵੱਲੋਂ ਕੈਨੇਡੀ ਅਤੇ ਐਲੇਸਮੇਰ ਸੜਕਾਂ ਦੇ ਖੇਤਰ ਵਿੱਚ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।

ਟੋਰਾਂਟੋ ਦੇ ਪੈਰਾਮੈਡਿਕਸ ਦੇ ਦੱਸਣ ਅਨੁਸਾਰ, 30 ਸਾਲਾ ਵਿਅਕਤੀ, ਜਿਸਨੂੰ ਗੋਲੀ ਗੋਲੀਆਂ ਲੱਗੀਆਂ ਹਨ ਅਤੇ ਉਸਨੂੰ ਬੁਰੀ ਹਾਲਤ ‘ਚ ਟਰਾਮਾ ਸੈਂਟਰ ਲਿਜਾਇਆ ਗਿਆ। ਜਿੱਥੇ ਉਹ ਜ਼ੇਰੇ-ਇਲਾਜ ਰਿਹਾ।

ਇਸ ਘਟਨਾ ਸਬੰਧੀ ਹੋਰ ਪੁਖਤਾ ਸਬੂਤ ਇਕੱਤਰ ਕਰਨ ਲਈ ਸਥਾਨਕ ਇਲਾਕੇ ਦੇ ਇੱਕ ਐਸੋ ਗੈਸ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਕਿ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਂਚ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਇਸ ਘਟਨਾ ਪਿੱਛੇ ਕਿਸੇ ਹੋਰ ਕਾਰਨ ਦੇ ਹੋਣ ਸਬੰਧੀ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਕ ਕੈਨੇਡੀ ਰੋਡ ਐਲੇਸਮੇਰ ਰੋਡ ਤੋਂ ਜੌਲੀ ਵੇਅ ਤੱਕ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ।