“ਸਕੂਲ ਖੁੱਲੇ ਰਹਿਣਗੇ – ਇਹ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਿਖਲਾਈ ਲਈ ਜ਼ਰੂਰੀ ਹੈ।” – ਓਨਟਾਰੀਓ ਸਿੱਖਿਆ ਮੰਤਰੀ
ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਚੇ ਦਾ ਕਹਿਣਾ ਹੈ ਕਿ ਯੋਜਨਾ ਅਨੁਸਾਰ ਇਨ-ਪਰਸਨ ਕਲਾਸਾਂ ਦੀਆਂ ਹਦਾਇਤਾਂ ਅਤੇ ਅਪ੍ਰੈਲ ਬ੍ਰੇਕ ਜਾਰੀ ਰਹੇਗੀ। ਦੱਸ ਦੇਈਏ ਕਿ ਪਹਿਲਾਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕਲਾਸਾਂ ਆਨਲਾਈਨ ਸ਼ੁਰੂ ਕੀਤੀਆਂ ਜਾਣਗੀਆਂ।

ਵੀਰਵਾਰ ਨੂੰ ਇੱਕ ਬਿਆਨ ਵਿੱਚ, ਲੇਚੇੇ ਨੇ ਕਿਹਾ ਕਿ ਅਪ੍ਰੈਲ ਦੇ ਬਰੇਕ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਵਿੱਚ ਨਵੇਂ ਪ੍ਰੋਟੋਕੋਲ ਵੀ ਪੇਸ਼ ਕੀਤੇ ਜਾਣਗੇ।

ਉਨ੍ਹਾਂ ਨੇ ਟਵੀਟ ਕੀਤਾ, “ਸਕੂਲ ਖੁੱਲ੍ਹੇ ਰਹਿਣਗੇ – ਇਹ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਿਖਲਾਈ ਲਈ ਮਹੱਤਵਪੂਰਨ ਹੈ।”


“ਹੈਲਥ ਚੀਫ ਮੈਡੀਕਲ ਅਫਸਰ ਨੇ ਕਿਹਾ ਹੈ ਕਿ ਸਕੂਲ ਸੁਰੱਖਿਅਤ ਹਨ। ਤੀਜੀ ਲਹਿਰ ਅਤੇ ਵੀ.ਓ.ਸੀਜ਼ ਦੇ ਵਿਰੁੱਧ, ਮਜ਼ਬੂਤ ਪ੍ਰੋਟੋਕੋਲਾਂ ਸਦਕਾ 98.7 ਪ੍ਰਤੀਸ਼ਤ ਸਕੂਲ ਖੁੱਲ੍ਹੇ ਰਹੇ ਹਨ ਅਤੇ 74 ਪ੍ਰਤੀਸ਼ਤ ਬਿਨਾਂ ਕਿਸੇ ਕੇਸ ਦੇ ਰਹੇ ਹਨ। ਵਿਦਿਆਰਥੀ ਕਲਾਸ ਵਿਚ ਬੈਠ ਕੇ ਪੜ੍ਹਾਈ ਕਰਨ ਦੇ ਹੱਕਦਾਰ ਹਨ।”