ਫਿਕਸਡ ਮੌਰਟਗੇਜ ਰੇਟ ਲਈ ਸਕੋਸ਼ੀਆਬੈਂਕ 5 ਸਾਲਾਂ ਦੇ ਸਿਖਰ ‘ਤੇ
ਫਿਕਸਡ ਮੌਰਟਗੇਜ ਰੇਟ ਲਈ ਸਕੋਸ਼ੀਆਬੈਂਕ 5 ਸਾਲਾਂ ਦੇ ਸਿਖਰ 'ਤੇ
ਫਿਕਸਡ ਮੌਰਟਗੇਜ ਰੇਟ ਲਈ ਸਕੋਸ਼ੀਆਬੈਂਕ 5 ਸਾਲਾਂ ਦੇ ਸਿਖਰ 'ਤੇ

ਫਿਕਸਡ ਮੌਰਟਗੇਜ ਰੇਟ ਲਈ ਸਕੋਸ਼ੀਆਬੈਂਕ 5 ਸਾਲਾਂ ਦੇ ਸਿਖਰ ‘ਤੇ

ਫਿਕਸਡ ਮੌਰਟਗੇਜ ਰੇਟ ਮਾਪ-ਦੰਡ ਵਿੱਚ ਵਾਧੇ ਲਈ ਸਕੋਸ਼ੀਆਬੈਂਕ 5 ਵੱਡੇ ਬੈਂਕਾਂ ਵਿੱਚ ਸ਼ਾਮਲ ਹੋ ਗਿਆ ਹੈ।

ਕੈਨੇਡਾ ਦੇ ਤੀਜੇ ਸਭ ਤੋਂ ਵੱਡੇ ਰਿਣਦਾਤੇ ਨੇ ਪੰਜ ਸਾਲ ਲਈ ਫਿਕਸਡ ਰੇਟ ਮੌਰਟਗੇਜ 5.14% ਤੋਂ 5.34% ਤੱਕ ਵਧਾ ਦਿੱਤੀ ਹੈ, ਜੋ ਮੰਗਲਵਾਰ ਨੂੰ ਲਾਗੂ ਕੀਤਾ ਗਿਆ ਹੈ, ਜਦਕਿ ਦੂਜੇ ਨਿਯਮਾਂ ਲਈ ਵੀ ਦਰਾਂ ਵੱਧ ਰਹੀਆਂ ਹਨ।

ਪਿਛਲੇ ਮਹੀਨੇ ਦੇ ਅਖੀਰ ਵਿੱਚ, ਟੀ.ਡੀ. ਬੈਂਕ ਮਾਪ-ਦੰਡ ਦਰਾਂ ਚੁੱਕਣ ਵਾਲੇ ਪੰਜ ਰਿਣਦਾਤਿਆਂ ਬੈਂਕਾਂ ਵਿੱਚੋਂ ਪਹਿਲਾ ਸੀ, ਜਿਸਨੇ ਵਧਾ ਕੇ 5.59 ਫ਼ੀਸਦੀ ਕਰ ਦਿੱਤਾ ਸੀ, ਜਿਸ ਪਿੱਛੇ ਮੁਕਾਬਲੇਦਾਰ ਮਾਹੌਲ, ਕਰਜ਼ਾ ਦੇਣ ਦੀ ਲਾਗਤ ਅਤੇ ਜੋਖਮ ਪ੍ਰਬੰਧਨ ਵਰਗੇ ਕਾਰਨ ਸ਼ਾਮਲ ਸਨ।

ਬਾਅਦ ਵਿੱਚ ਰਾਇਲ ਬੈਂਕ ਨੇ ਆਪਣੀ ਮਾਪਦੰਡ ਦਰ ਵਧਾ ਕੇ 5.34 ਫ਼ੀਸਦੀ ਕਰ ਦਿੱਤੀ ਸੀ ਅਤੇ ਸੀਆਈਬੀਸੀ ਤੋਂ ਬਾਅਦ 5 ਸਾਲਾ ਮਿਆਦੀ ਟਰਮ ਲਈ ਦਰ 4.99 ਫ਼ੀਸਦੀ ਤੋਂ 5.14 ਫ਼ੀਸਦੀ ਕਰ ਦਿੱਤੀ।

ਬੈਂਕ ਆਫ ਮਾਂਟਰੀਅਲ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਮਾਪਦੰਡ ਦਰ ਵਿੱਚ ਥੋੜ੍ਹਾ ਵਾਧਾ ਕਰਦੇ ਹੋਏ 5.19 ਫੀਸਦੀ ਕਰ ਦਿੱਤੀ।

ਕੈਨੇਡਾ ਦੇ ਸਭ ਤੋਂ ਵੱਡੇ ਰਿਣਦਾਤਿਆਂ ਦੀਆਂ ਮੌਰਗੇਜ ਦਰਾਂ ਵਿੱਚ ਵਾਧਾ ਸਰਕਾਰੀ ਬਾਂਡ ਦੇ ਵਾਧੇ ਕਾਰਨ ਉਪਜੀ ਹੈ, ਜੋ ਕਾਰਪੋਰੇਟ ਵਰਗ ਲਈ ਮਹਿੰਗੀਆਂ ਦਰਾਂ ਵੱਲ੍ਹ ਇਸ਼ਾਰਾ ਕਰਦੀ ਹੈ।