ਡੋਡੇ, ਅਫੀਮ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ 'ਚ 4 ਪੰਜਾਬੀ ਪੁਲਿਸ ਨੇ ਕੀਤੇ ਕਾਬੂ, ਦੋ ਮਹਿਲਾਵਾਂ ਵੀ ਸ਼ਾਮਲ

author-image
Ragini Joshi
New Update
NULL

ਪੀਲ ਪੁਲਿਸ ਦੇ ਪੈਟਰੋਲ ਯੂਨਿਟ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਨੂੰ ਲੈਕੇ ਬਰੈਂਪਟਨ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ 'ਚ ਦੋ ਮਹਿਲਾਵਾਂ ਵੀ ਸ਼ਾਮਲ ਹਨ।

ਇਸ ਜਾਂਚ ਤਹਿਤ ਪੁਲਿਸ ਵੱਲੋਂ ਦੋ ਰਿਹਾਇਸ਼ਾਂ ਅਤੇ ਇੱਕ ਵਾਹਨ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੁਲਿਸ ਨੂੰ ਡੋਡੇ, ਅਫੀਮ, ਭੁੱਕੀ, ਬੁਲੇਟ ਪਰੂਫ ਜੈਕੇਟ, BB ਗੰਨ, ਕੈਨੇਡੀਅਨ ਕਰੰਸੀ, ਇੰਡੀਅਨ ਕਰੰਸੀ ਬਰਾਮਦ ਕੀਤੀ ਗਈ ਹੈ।

ਇਸ ਮਾਮਲੇ 'ਚ ਬਰੈਂਪਟਨ ਦੇ ਰਹਿਣ ਵਾਲੇ 56 ਸਾਲਾ ਸੁਖਿੰਦਰ ਮਿਨਹਾਸ ਅਤੇ 29 ਸਾਲਾ ਹਰਸਿਮਰਨ ਮਿਨਹਾਸ ਦੇ ਇਲਾਵਾ ਦੋ ਮਹਿਲਵਾਂ 59 ਸਾਲਾ ਮਹਿਲਾ ਬਲਵਿੰਦਰ ਮਿਨਹਾਸ, ਅਤੇ 33 ਸਾਲਾ ਮਹਿਲਾ ਰਵੀਨਾ ਮਿਨਹਾਸ 'ਤੇ ਪੀਲ ਪੁਲਿਸ ਵੱਲੋਂ ਚਾਰਜ ਲਗਾਏ ਗਏ ਹਨ।

 

Advertisment