ਕੈਨੇਡਾ ‘ਚ ਸ਼ਰੇਆਮ ਸੜ੍ਹਕ ‘ਤੇ ਚੱਲੀਆਂ ਅੰਨੇਵਾਹ ਗੋਲੀਆਂ, ਦੇਖੋ ਵੀਡੀਓ
separate shootings in Canada live video

ਕੈਨੇਡਾ ‘ਚ ਸ਼ਰੇਆਮ ਸੜ੍ਹਕ ‘ਤੇ ਚੱਲੀਆਂ ਅੰਨੇਵਾਹ ਗੋਲੀਆਂ, ਦੇਖੋ ਵੀਡੀਓ

ਸ਼ੁੱਕਰਵਾਰ ਦੀ ਰਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਈਸਟ ਯਾਰਕ ਵਿਖੇ ਇੱਕ ਵਿਅਕਤੀ ਵੱਲੋਂ ਅੰਨੇਵਾਹ ਗੋਲੀਬਾਰੀ ਕੀਤੀ ਗਈ ਹੈ।  ਇਹ ਹਾਦਸਾ ਵੁੱਡਬੀਨ ਐਵੀਨਿਊ ਅਤੇ ਆਕਾਨਰ ਡ੍ਰਾਈਵ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ, ਇੱਕ ਵਿਅਕਤੀ ਦੇ ਹੱਥ ‘ਚ ਗੋਲੀ ਲੱਗੀ ਹੈ, ਜਦਕਿ ਇਸ ਬਾਰੇ ਅਜੇ ਤੱਕ ਕੋਈ ਹੋਰ ਖੁਲਾਸੇ ਨਹੀਂ ਹੋ ਪਾਏ ਹਨ।

ਟੋਰਾਂਟੋ ਪੁਲਿਸ ਸ਼ਹਿਰ ‘ਚ ਹੋਈ ਗੋਲੀਬਾਰੀ ਦੀ ਇਸ ਘਟਨਾ ‘ਚ ਜਾਂਚ ਕਰ ਰਹੀ ਹੈ।

O’Connor Drive ਅਤੇ St. Clair Avenue East ਦੇ ਨੇੜੇ ਇਕ ਘਰ ਦੇ ਬਾਹਰ ਪਹਿਲੀ ਗੋਲੀਬਾਰੀ ਸਵੇਰੇ 10:45 ਵਜੇ ਵਾਪਰੀ, ਜਿਸ ‘ਚ ਇਕ ਵਿਅਕਤੀ ਨੂੰ ਹੱਥ ਵਿਚ ਗੋਲੀ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ ਸੀ।

ਗਵਾਹਾਂ ਨੇ ਛੇ ਤੋਂ ਅੱਠ ਗੋਲੀਬਾਰੀ ਦੀਆਂ ਰਿਪੋਰਟਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਨੇ ਵੇਖਿਆ ਕਿ ਇਕ ਸਿਲਵਰ ਰੰਗ ਦੀ ਕਾਰ ਨੂੰ ਮੌਕੇ ਤੋਂ ਫਰਾਰ ਹੁੰਦੇ ਦੇਖਿਆ ਹੈ।

2:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇਕ ਹੋਰ ਵਿਅਕਤੀ ਨੂੰ ਯੋਰਕ ਯੂਨੀਵਰਸਿਟੀ ਦੇ ਕੈਂਪਸ ਨੇੜੇ ਕਿਲੀ ਸਟ੍ਰੀਟ ਦੇ ਮੋਡਾ ਨਾਈਟ ਕਲੱਬ ਤੇ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਘਟਨਾ ਸਮੇਂ ਉਹਨਾਂ ਨੇ ਇਕ ਚਿੱਟੇ ਰੰਗ ਦੀ ਕਾਰ, ਜਿਸ ਵਿਚ ਤਿੰਨ ਜਾਂ ਚਾਰ ਸ਼ੱਕੀ ਵਿਅਕਤੀ ਸਵਾਰ ਸਨ, ਨੂੰ ਦੇਖਿਆ ਸੀ।

ਕਿਸੇ ਵੀ ਮਾਮਲੇ ਵਿੱਚ ਕੋਈ ਗ੍ਰਿਫਤਾਰ ਨਹੀਂ ਹੋਈ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਕਰੀਬ 6:45 ਵਜੇ ਇਕ 16 ਸਾਲਾ ਲੜਕੇ ਨੂੰ ਸਕਾਰਬਰੋ ਵਿਚ ਬੈੱਲਾਮੀ ਰੋਡ ਨੋਰ ‘ਤੇ ਗੋਲੀ ਮਾਰ ਦਿੱਤੀ ਗਈ ਸੀ ਅਤੇ ਬਾਅਦ ਵਿਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ।