
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਆਉਣ ਵਾਲੇ ਸ਼ਰਧਾਲੂ ਹੁਣ ਫੋਟੋਗ੍ਰਾਫੀ ਅਤੇ ਵੀਡਿਓਗ੍ਰਾਫੀ ਨਹੀਂ ਕਰ ਸਕਣਗੇ । ਐੱਸਜੀਪੀਸੀ ਵੱਲੋਂ ਇਹ ਪਾਬੰਦੀ ਲਗਾਈ ਗਈ ਹੈ । ਇਸ ਸਬੰਧ ‘ਚ ਐੱਸਜੀਪੀਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਦੱਸਿਆ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਅਤੇ ਅਧਿਆਤਮਿਕਤਾ ਦਾ ਕੇਂਦਰ ਹੈ ।
ਹੋਰ ਵੇਖੋ :ਇਹ ਗੋਰਾ ਪੱਗ ਬੰਨ ਕਰਵਾ ਰਿਹਾ ਹੈ ਅੱਤ ,ਵੇਖੋ ਵੀਡਿਓ
ਇੱਥੇ ਆਉਣ ਵਾਲੀ ਸੰਗਤ ਇੱਥੇ ਆ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਨੇ । ਪਰ ਪਿਛਲੇ ਕੁਝ ਸਮੇਂ ‘ਚ ਵੇਖਣ ‘ਚ ਆਇਆ ਹੈ ਕਿ ਕਈ ਲੋਕ ਇੱਥੇ ਆ ਕੇ ਸੈਲਫੀਆਂ ਲੈਣ ਲੱਗ ਪੈਂਦੇ ਨੇ । ਇਸ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ।
ਹੋਰ ਵੇਖੋ:ਕੁਲਦੀਪ ਮਾਣਕ ਨੂੰ ਜੈਜ਼ੀ ਬੀ,ਬੋਹੀਮੀਆਂ ,ਸਰਦੂਲ ਸਿਕੰਦਰ ਨੇ ਕੀਤਾ ਯਾਦ ,ਵੇਖੋ ਵੀਡਿਓ
ਉਨ੍ਹਾਂ ਨੇ ਕਿਹਾ ਕਿ ਮੀਡੀਆ ਲਈ ਵੀ ਇੱਕ ਇਮਾਰਤ ਅਤੇ ਪਰਿਕਰਮਾ ਲਈ ਕੁਝ ਸਥਾਨ ਤੈਅ ਕੀਤੇ ਗਏ ਨੇ । ਇਸੇ ਤਰ੍ਹਾਂ ਜੋ ਸੰਗਤ ਆਪਣੀ ਯਾਦਗਾਰ ਦੇ ਤੌਰ ‘ਤੇ ਕੋਈ ਤਸਵੀਰ ਲੈਣਾ ਚਾਹੁੰਦੇ ਨੇ ਤਾਂ ਇਸ ਲਈ ਵੀ ਇੱਕ ਸਥਾਨ ਤੈਅ ਕੀਤੇ ਜਾਣਗੇ।ਸ੍ਰੀ ਹਰਿਮੰਦਰ ਸਾਹਿਬ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਹਰ ਰੋਜ਼ ਮੱਥਾ ਟੇਕਣ ਲਈ ਪਹੁੰਚਦੇ ਨੇ । ਇਸ ਦੌਰਾਨ ਆਸਥਾ ਦੇ ਇਸ ਕੇਂਦਰ ‘ਚ ਆ ਕੇ ਲੋਕ ਸੈਲਫੀਆਂ ਲੈਣ ਲੱਗ ਪੈਂਦੇ ਨੇ ਪਰ ਹੁਣ ਐੱਸਜੀਪੀਸੀ ਵੱਲੋਂ ਇਸ ਮਾਮਲੇ ‘ਚ ਸਖਤ ਕਦਮ ਚੁੱਕੇ ਗਏ ਨੇ ।
Be the first to comment