‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ 23 ਨਵੰਬਰ ਨੂੰ ਹੋਵੇਗਾ ਰਿਲੀਜ਼ 
ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ‘ਜਾਹਰ ਪੀਰ ਜਗਤੁ ਗੁਰ ਬਾਬਾ’। ਇਹ ਸ਼ਬਦ ਭਾਈ ਜਗਤਾਰ ਸਿੰਘ ਜੀ ਦੀ ਰਸਭਿੰਨੀ ਅਵਾਜ਼ ‘ਚ ਗੁਰਪੁਰਬ ਦੇ ਮੌਕੇ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਲਈ ਵਿਲੱਖਣ ਉਪਰਾਲਾ ਕਰਦੇ ਹੋਏ 23 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਹੋਵੇਗਾ। ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਨੂੰ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਗਿਆ ਹੈ ।

ਹੋਰ ਵੇਖੋ :ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਦੀਪ ਆਰੀਚਾ ਦਾ ਗੀਤ ‘ਉਹ ਕਾਹਦੇ ਯਾਰ’

ਇਸ ਸ਼ਬਦ ਦਾ ਤੁਸੀਂ ਪੀਟੀਸੀ ਪੰਜਾਬੀ , ਪੀਟੀਸੀ ਨਿਊਜ਼ ਅਤੇ ਪੀਟੀਸੀ ਰਿਕਾਰਡਸ ਦੇ ਯੂਟਿਊਬ ਚੈਨਲ ‘ਤੇ ਆਨੰਦ ਮਾਣ ਸਕਦੇ ਹੋ । ਪੀਟੀਸੀ ਰਿਕਾਰਡਸ ਦੇ ਇਸ ਉਪਰਾਲੇ ਨੂੰ ਲੋਕਾਂ ਦਾ ਵੀ ਵਧੀਆ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ : ਵੇਖੋ ਨੱਬੇ ਦੇ ਦਹਾਕੇ ਦਾ ਇਹ ਗੀਤ ,ਅੱਜ ਵੀ ਵਿਆਹਾਂ ‘ਚ ਡੀ.ਜੇ. ‘ਤੇ ਚੱਲਦਾ ਹੈ ਗੀਤ

ਇਸ ਸ਼ਬਦ ਦਾ ਫਿਲਹਾਲ ਪੀਟੀਸੀ ਰਿਕਾਰਡਸ ਵੱਲੋਂ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ । ਇਸ ਪ੍ਰੋਮੋ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਪੀਟੀਸੀ ਰਿਕਾਰਡਸ ਦਾ ਇਹ ਉਪਰਾਲਾ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਚੰਗਾ ਉਪਰਾਲਾ ਹੋਵੇਗਾ । ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਹੋਵੇਗਾ ਅਤੇ ਇਸ ਸ਼ਬਦ ਦਾ ਅਨੰਦ ਮਾਣ ਤੁਸੀਂ ਮਾਣ ਸਕਦੇ ਹੋ ।