ਔਰਤਾਂ ਨਾਲ ਛੇੜ-ਛਾੜ ਕਰਨ ਵਾਲਾ 22 ਸਾਲਾ ਸਰਨਜੀਤ ਸਿੰਘ ਹੋਵੇਗਾ ਕੈਨੇਡਾ ਤੋਂ ਡਿਪੋਰਟ, ਅਦਾਲਤ ‘ਚ ਕਬੂਲਿਆ ਆਪਣਾ ਜੁਰਮ
ਲੰਡਨ, ੳਨਟਾਰੀਉ –  ਮਹਿਲਾਵਾਂ ਨਾਲ ਛੇੜ-ਛਾੜ ਕਰਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੀ ਖਬਰ ਸਾਹਮਣੇ ਆਈ ਹੈ। 22 ਸਾਲਾ ਸਰਨਜੀਤ ਸਿੰਘ ‘ਤੇ ਦੋਸ਼ ਹੈ ਕਿ ਉਹ ਔਰਤਾਂ ਦਾ ਪਿੱਛਾ ਕਰਦਾ ਸੀ ਅਤੇ ਉਨ੍ਹਾਂ ਨਾਲ ਗਲਤ ਢੰਗ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਸੀ, ਜਿਸ ਕਾਰਨ ਉਸ ‘ਤੇ ਅਪਰਾਧਕ ਛੇੜ-ਛਾੜ ਭਾਵ ਕ੍ਰਿਮਿਨਲ ਹਰੈਸਮੈੰਟ ਦੇ ਦੋਸ਼ਾਂ ਅਧੀਨ ਕਾਰਵਾਈ ਹੋਵੇਗੀ ਅਤੇ ਉਸਨੂੰ  ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ।

ਦਰਅਸਲ, ਇਹ ਘਟਨਾ ਿਪਛਲੇ ਸਾਲ ਅਕਤੂਬਰ ਦੀ ਹੈ ਅਤੇ ਸ਼ਰਨਜੀਤ ਸਿੰਘ ‘ਤੇ 13 ਨਵੰਬਰ ਨੂੰ ਕ੍ਰਿਮਿਨਲ ਹਰੈਸਮੈੰਟ ਦੇ ਦੋਸ਼ ਆਇਦ ਕੀਤੇ ਗਏ ਸਨ। ਇਸ ਮਾਮਲੇ ‘ਚ ਪੀੜਤਾਂ ਦੀ ਗਿਣਤੀ ਦਰਜਨ ਤੋਂ ਵੀ ਵੱਧ ਦੱਸੀ ਜਾਂਦੀ ਹੈ ਜਿੰਨਾਂ ‘ਚੋਂ ਜਿਆਦਾਤਰ ਵੈਸਟਰਨ ਯੂਨੀਵਰਸਟੀ ਨਾਲ ਸਬੰਧਤ ਵਿਦਿਆਰਥਣਾਂ ਸਨ।

ਸਰਨਜੀਤ ਸਿੰਘ ਨੇ ਆਪਣੇ ‘ਤੇ ਲੱਗੇ ਹੋਏ ਦੋਸ਼ਾਂ ਨੂੰ ਅਦਾਲਤ ‘ਚ ਕਬੂਲ ਕੀਤਾ ਹੈ ।