ਕਾਲਜ ਦੀਆ ਯਾਦਾਂ ਅਤੇ ਯਾਰਾਂ ਦੀਆ ਯਾਰੀਆਂ ਨੂੰ ਲੈਕੇ ਹਾਜ਼ਿਰ ਹਨ ” ਸ਼ੈਰੀ ਮਾਨ “
Sharry Maan

ਕਿਊਟ ਮੁੰਡਾ sharry maan” ਸ਼ੈਰੀ ਮਾਨ ” ਇਸ ਸਾਲ ਵਿੱਚ ਇੱਕ ਤੋਂ ਬਾਅਦ ਇੱਕ ਗੀਤ ਪੰਜਾਬੀ ਇੰਡਸਟਰੀ ਵਿੱਚ ਲੈ ਕੇ ਆ ਰਹੇ ਹਨ ਅਤੇ ਸਾਰੇ ਗੀਤਾਂ ਨੂੰ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ | ਹਾਲ ਹੀ ਵਿੱਚ ਕੁੱਝ ਦਿਨ ਪਹਿਲਾ ਇਹਨਾਂ ਦਾ ਇੱਕ ਗੀਤ ” ਰੂਹ ” punjabi song ਆਇਆ ਸੀ ਜੋ ਕਿ ਇੱਕ ਸੈਡ ਗੀਤ ਹੈ ਤੁਹਾਨੂੰ ਦੱਸ ਦਈਏ ਕਿ ਉਸ ਨੂੰ ਯੂਟਿਊਬ ਤੇ 16 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਇਸ ਤੋਂ ਬਾਅਦ ਹੁਣ ਸ਼ੈਰੀ ਮਾਨ ਦਾ ਇੱਕ ਹੋਰ ਗੀਤ ” ਯਾਰ ਜਿਗਰੀ ਕਸੂਤੀ ਡਿਗਰੀ ” ਰਿਲੀਜ ਹੋ ਚੁੱਕਾ ਹੈ | ਇਸ ਗੀਤ ਦੇ ਬੋਲ ” ਕਰਨ ਸੰਧਾਵਾਲੀਆ ਨੇਂ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਸਟਾ ਬਾਜ਼ ” ਨੇਂ ਦਿੱਤਾ ਹੈ | ਹੁਣ ਵੇਖਣਾ ਇਹ ਹੈ ਕਿ ਸ਼ੈਰੀ ਮਾਨ ਦੇ ਇਸ ਗੀਤ ਨੂੰ ਤਿੰਨ ਪੈੱਗ ਅਤੇ ਯਾਰ ਅਣਮੁੱਲੇ ਵਰਗੀ ਮਕਬੂਲੀਅਤ ਮਿਲਦੀ ਹੈ ਜਾਂ ਨਹੀਂ ।

ਦੱਸ ਦਈਏ ਕਿ ਸ਼ੈਰੀ ਮਾਨ ਨੇ ਇਸ ਤੋਂ ਪਹਿਲਾਂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਹੁੰਗਾਰਾ ਵੀ ਮਿਲਿਆ ਹੈ ,ਪਰ ਕੀ ਇਸ ਵਾਰ ਵੀ ਸ਼ੈਰੀ ਮਾਨ ਆਪਣੇ ਹਿੱਟ ਗੀਤਾਂ ਦੇ ਇਸ ਸਿਲਸਿਲੇ ਨੂੰ ਬਰਕਰਾਰ ਰੱਖ ਪਾਉਣਗੇ ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਤੁਹਾਨੂੰ ਦੱਸ ਦਈਏ ਕਿ ਸ਼ੈਰੀ ਮਾਨ ਆਪਣੀ ਗਾਇਕੀ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਕੰਮ ਕਰ ਚੁਕੇ ਹਨ ਅਤੇ ਇਹਨਾਂ ਦੀਆ ਕੁੱਝ ਪੰਜਾਬੀ ਫ਼ਿਲਮਾਂ ਵੀ ਆ ਚੁੱਕੀਆਂ ਹਨ ਜਿਵੇਂ ਕਿ ” ਇਸ਼ਕ ਗਰਾਰੀ , ਓਏ ਹੋਏ ਪਿਆਰ ਹੋ ਗਿਆ ਆਦਿ ਅਤੇ ਲੋਕਾਂ ਨੂੰ ਇਹਨਾਂ ਦੀਆ ਫ਼ਿਲਮਾਂ ਦੇ ਨਾਲ ਇਹਨਾਂ ਦੀ ਐਕਟਿੰਗ ਨੂੰ ਵੀ ਬਹੁਤ ਪਸੰਦ ਕੀਤਾ ਗਿਆ |