ਸ਼ੈਰੀ ਮਾਨ ਦਾ ਗੀਤ ਪਾ ਰਿਹਾ ਯੂਟਿਊਬ ਤੇ ਧਮਾਲਾਂ

Written by Anmol Preet

Published on : September 8, 2018 1:28
ਸ਼ੈਰੀ ਮਾਨ Sharry Maan ਨੇ ਆਪਣੇ ਇੱਕ ਗੀਤ Song ‘ਰੂਹ’ ਦਾ ਵੀਡਿਓ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਸੋਸ਼ਲ ਮੀਡੀਆ ਵੀਹ ਮਿਲੀਅਨ ਵੀਅਵਰਸ ਹੋ ਚੁੱਕੇ ਨੇ । ਇਸ ਗੀਤ ਨੂੰ ਸ਼ੈਰੀ ਮਾਨ ਨੇ ਵਾਕਏ ਹੀ ਬੜੀ ਰੂਹ ਨਾਲ ਗਾਇਆ ਹੈ । ਇਸ ਗੀਤ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਗੀਤ ਦਾ ਕਿਰਦਾਰ ਜਿਸ ਨੂੰ ਉਹ ਬੜੀ ਸ਼ਿੱਦਤ ਨਾਲ ਚਾਹੁੰਦਾ ਹੈ ,ਉਹ ਸਿਰਫ ਬਾਹਰੋਂ ਹੀ ਉਸ ਨੂੰ ਚਾਹੁੰਦੀ ਹੈ ।

View this post on Instagram

20 Million plus views, Thank you for loving “Rooh” Raviraj @mistabaaz @Amitkumarfilms @Tseriesapnapunjab

A post shared by Sharry Mann (@sharrymaan) on

ਜਦਕਿ ਉਹ ਕਿਸੇ ਹੋਰ ਨੂੰ ਹੀ ਆਪਣਾ ਦਿਲ ਦੇ ਚੁੱਕੀ ਸੀ । ਇਸ ਗੀਤ ਦੇ ਬੋਲ ਜਿੰਨੇ ਵਧੀਆ ਤਰੀਕੇ ਨਾਲ ਰਵੀ ਰਾਜ ਨੇ ਲਿਖੇ ਨੇ ਅਤੇ ਗੀਤ ਨੂੰ ਸ਼ੈਰੀ ਮਾਨ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰ ਕੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ ।ਗੀਤ ਨੂੰ ਸੰਗੀਤਬੱਧ ਕੀਤਾ ਹੈ ਮਿਸਟਾਬਾਜ਼ ਨੇ । ਸ਼ੈਰੀ ਮਾਨ ਨੇ ਇਸ ਗੀਤ ਨੂੰ ਏਨਾ ਪਿਆਰ ਦੇਣ ਲਈ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।ਦੱਸ ਦਈਏ ਕਿ ਹਾਲ ‘ਚ ਹੀ ਸ਼ੈਰੀ ਮਾਨ ਦੇ ਗੀਤ ‘ਕਸੂਤੀ ਡਿਗਰੀ’ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਉਹ ਗੀਤ ਵੀ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਅਤੇ ਰੂਹ ਗੀਤ ਵੀ ਅਗਸਤ ‘ਚ ਹੀ ਰਿਲੀਜ਼ ਹੋਇਆ ਸੀ । ਆਪਣੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਏਨਾਂ ਪਿਆਰ ਮਿਲਣ ‘ਤੇ ਸ਼ੈਰੀ ਮਾਨ ਵੀ ਪੱਬਾਂ ਭਾਰ ਹਨ ।