ਕੈਨੇਡਾ ਵਾਲਿਆਂ ਨੂੰ ਖੁੱਲ੍ਹਾ ਸੱਦਾ, ਵੇਖੋ ਸ਼ੈਰੀ ਮਾਨ ਅਤੇ ਜੈਸਮੀਨ ਸੈਂਡਲਾਸ ਦਾ ਲਾਈਵ ਸ਼ੋਅ
sharry maan

ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਲਈ ਆ ਗਈ ਹੈ ਇਕ ਬਹੁਤ ਵੱਡੀ ਖੁਸ਼ਖਬਰੀ | ਉਹ ਖੁਸ਼ਖਬਰੀ ਹੈ ਜਲਦ ਹੀ ਪੰਜਾਬ ਦੇ ਬੜੇ ਹੀ ਮਸ਼ਹੂਰ ਗਾਇਕ ਜੈਸਮੀਨ ਸੈਂਡਲਸ  ਅਤੇ ਸ਼ੈਰੀ ਮਾਨ sharry mann ਆਪਣੇ ਸ਼ੋਅ ਲਈ ਪੁਹੰਚ ਰਹੇ ਹਨ ਵੈਨਕੂਵਰ ਦੇ ਸਰੀ ਵਿਚ | ਉਹਨਾਂ ਦਾ ਇਹ ਸ਼ੋਅ 17 ਜੂਨ ਨੂੰ ਸੇੰਟ੍ਰਲ ਸਿਟੀ ਪਲਾਜ਼ਾ ‘ਚ ਹੋਣ ਵਾਲੇ ਹਨ | ਕੈਨੇਡਾ ਦੇ ਲੋਕ ਉਹਨਾਂ ਦੇ ਇਸ ਸ਼ੋਅ ਲਈ ਬਹੁਤ ਉਤਸਾਹਿਤ ਹਨ | ਸੱਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਇਹ ਸ਼ੋਅ ਬਿਲਕੁਲ ਹੀ ਫ੍ਰੀ ਹਨ| ਫੈਨਸ ਨੂੰ ਸ਼ੋਅ ਦੇਖਣ ਲਈ ਕੋਈ ਵੀ ਪੈਸੇ ਦੇਣ ਦੀ ਲੋੜ ਨਹੀਂ ਹੈ |

Vancouver Surrey fans…I am coming thode kol on June 17th @Central City Plaza Surrey….So mildey aan ji apan saare…lub u all 🙂

A post shared by Sharry Mann (@sharrymaan) on

Catch Jasmine Sandlas performing at the 5X fest in Surrey on June 17th.

A post shared by Jasmine Sandlas (@jasminesandlas) on

ਹਾਲ ਹੀ ਵਿਚ ਆਇਆ ਸ਼ੈਰੀ ਮਾਨ ਦਾ ਗੀਤ “ਮੋਟਰ” motor ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਸ਼ੈਰੀ ਮਾਨ sharry mann ਨੇ ਖੁਦ ਇਸ ਗਾਣੇ ਨੂੰ ਲਿਖਿਆ ਹੈ | ਗਾਣੇ ਦੀ ਵੀਡੀਓ ਪੰਕਜ ਵਰਮਾ ਦੁਆਰਾ ਡਾਇਰੈਕਟ ਕੀਤੀ ਗਈ ਹੈ| ਗਾਣੇ ਨੂੰ 4.2 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਹਨਾਂ ਦੇ ਗੀਤ ਜਿਵੇਂ ਕਿ 3 ਪੈਗ,ਕਿਊਟ ਮੁੰਡਾ,ਹੋਸਟਲ,ਯਾਰ ਅਣਮੁੱਲੇ,ਯਾਰਾਂ,ਵੱਡਾ ਭਾਈ ਆਦਿ ਬੜੇ ਹੀ ਮਸ਼ਹੂਰ ਗਾਣੇ ਹਨ |

sharry maan

ਅਗਰ ਗੱਲ ਜੈਸਮੀਨ ਸੈਂਡਲਸ jasmine sandlas ਦੀ ਕਰੀਏ ਤਾਂ ਉਹ ਆਪਣੇ ਵੱਖਰੇ ਸਵੈਗ ਕਰ ਕੇ ਫੈਨਸ ਨੂੰ ਬਹੁਤ ਪਸੰਦ ਹਨ | ਹਾਲ ਹੀ ਵਿਚ ਆਇਆ ਉਹਨਾਂ ਦਾ ਗੀਤ ਬੰਬ ਸੋਸ਼ਲ ਮੀਡਿਆ ਤੇ ਧਮਾਲਾਂ ਪਾ ਰਿਹਾ ਹੈ | ਹੁਣ ਤਕ 63 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਹੈ | ਇਸ ਤੋਂ ਇਲਾਵਾ ਉਹਨਾ ਦੇ ਗਾਣੇ ਜਿਵੇਂ ਕਿ ਯਾਰ ਨਾ ਮਿੱਲੇ,ਲੱਡੂ,ਰਾਤ ਜਸ਼ਨ ਦੀ,ਵੀਰਾ ਅਤੇ ਕਈ ਹੋਰ ਗੀਤ ਲੋਕਾਂ ਦੁਆਰਾ ਬਹੁਤ ਪਸੰਦ ਕੀਤੇ ਜਾ ਰਹੇ ਹਨ |

jasmine sandlas