
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜਲਦ ਸ਼ੈਰੀ ਮਾਨ punjabi singer ਦੀ ਫ਼ਿਲਮ ‘ਮੈਰਿਜ ਪੈਲੇਸ’ ਰਿਲੀਜ਼ ਹੋਣ ਜਾ ਰਹੀ ਹੈ ਅਤੇ ਕੁਝ ਦਿਨ ਪਹਿਲਾ ਸ਼ੈਰੀ ਮਾਨ ਨੇ ਆਪਣੀ ਇਸ ਫਿਲਮ ਦਾ ਫਰਸਟ ਲੁਕ ਵੀ ਜਾਰੀ ਕੀਤਾ ਸੀ ਜਿਸ ‘ਚ ਸ਼ੈਰੀ ਮਾਨ ਬਹੁਤ ਹੀ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੇ ਸਨ | ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ‘ਚ ਉਹ ਆਪਣੀ ਫਿਲਮ ਬਾਰੇ ਜਾਣਕਾਰੀ ਦੇ ਰਹੇ ਨੇ |
ਉਨ੍ਹਾਂ ਨੇ ਕਿਹਾ ਕਿ ਫਿਲਮ ਤੇਈ ਨਵੰਬਰ ਨੂੰ ਰਿਲੀਜ਼ ਹੋਵੇਗੀ | ਇਸ ਫਿਲਮ ਦੇ ਰਾਹੀਂ ਸ਼ੈਰੀ ਮਾਨ ਕਈ ਸਾਲਾਂ ਬਾਅਦ ਪਰਦੇ ‘ਤੇ ਵਾਪਸੀ ਕਰ ਰਹੇ ਨੇ | ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪਾਇਲ ਰਾਜਪੂਤ | ਸ਼ੈਰੀ ਮਾਨ ਪਿਛਲੇ ਦੋ ਸਾਲਾਂ ਤੋਂ ਚੰਗੇ ਵਿਸ਼ੇ ਦੀ ਭਾਲ ‘ਚ ਸਨ ਕਿ ਕੋਈ ਚੰਗਾ ਵਿਸ਼ਾ ਮਿਲੇ ਤਾਂ ਉਹ ਉਸ ‘ਤੇ ਕੰਮ ਕਰਨਗੇ ਅਤੇ ਆਖਿਰਕਾਰ ਉਨ੍ਹਾਂ ਨੂੰ ਇੱਕ ਚੰਗੇ ਵਿਸ਼ੇ ਵਾਲੀ ਫਿਲਮ ਮਿਲੀ ਅਤੇ ਇਸ ਫਿਲਮ ‘ਚ ਕੰਮ ਕਰਨ ਲਈ ਉਹ ਰਾਜ਼ੀ ਹੋ ਗਏ |
ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਕਿਰਦਾਰ ਉਹ ਇਸ ਫਿਲਮ ‘ਚ ਨਿਭਾਅ ਰਹੇ ਨੇ ਉਹ ਅਸਲ ਜ਼ਿੰਦਗੀ ਦੇ ਬਹੁਤ ਕਰੀਬ ਹੈ । ਸ਼ੈਰੀ ਮਾਨ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੇ ਕੀਤੇ ਗਏ ਇਸ ਵੀਡਿਓ ‘ਚ ਸ਼ੈਰੀ ਮਾਨ ਦੇ ਦੋਸਤ ਉਨ੍ਹਾਂ ਨੂੰ ਫਿਲਮ ਲਈ ਵਧਾਈ ਦਿੰਦੇ ਨਜ਼ਰ ਆ ਰਹੇ ਨੇ |