ਬਹੁਤ ਹੀ ਸੁਰੀਲੀ ਅਵਾਜ ਵਿੱਚ ਗਾਇਆ ” ਸ਼ਹਿਨਾਜ਼ ਕੌਰ ਗਿੱਲ ” ਨੇਂ ” ਨਿੰਜਾ ” ਦਾ ਗੀਤ ” ਰੋਈ ਨਾ ” ,ਵੇਖੋ ਵੀਡੀਓ
Shehnaz Kaur Gill

ਪੰਜਾਬੀ ਇੰਡਸਟਰੀ punjabi industry ਦੀ ਸੋਹਣੀ ਸੁਨੱਖੀ ਮੁਟਿਆਰ ” ਸਹਿਨਾਜ਼ ਕੌਰ ਗਿੱਲ ” shehnaaz kaur gill ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਹੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਹਨ ਅਤੇ ਕਾਫੀ ਸਾਰੇ ਪੰਜਾਬੀ ਗੀਤਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ | ਹਾਲ ਹੀ ਵਿੱਚ ” ਰਵਨੀਤ ਸਿੰਘ ” ਸਿੰਘ ਦਾ ਇੱਕ ਪੰਜਾਬੀ ਗੀਤ ” ਲੱਖ ਲਾਹਣਤਾਂ ” ਆਇਆ ਸੀ ਜਿਸ ਵਿੱਚ ” ਸਹਿਨਾਜ਼ ਕੌਰ ਗਿੱਲ ” ਦੀ ਬਹੁਤ ਹੀ ਵਧੀਆ ਅਦਾਕਾਰੀ ਵੇਖਣ ਨੂੰ ਮਿਲੀ ਹੈ |ਅਦਾਕਾਰੀ ਦੇ ਨਾਲ ਨਾਲ ਇਹਨਾਂ ਨੂੰ ਸੋਸ਼ਲ ਮੀਡਿਆ ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ ਅਤੇ ਕੁੱਝ ਨਾ ਕੁੱਝ ਹਮੇਸ਼ਾ ਸਾਂਝਾ ਕਰਦੇ ਰਹਿੰਦੇ ਹਨ ਜਿਸ ਵਿੱਚ ਇਹਨਾਂ ਦੀਆ ਜਿਆਦਾਤਰ ਮਸਤੀ ਭਰੀਆਂ ਪੋਸਟਾਂ ਹੀ ਹੁੰਦੀਆਂ ਹਨ | ਓਸੇ ਤਰ੍ਹਾਂ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੋਦਿਓ ਸਾਂਝੀ ਕੀਤੀ ਹੈ ਜਿਸ ਵਿੱਚ ਆਪਣੇ ਦੋਸਤ ਨਾਲ ਗਿਟਾਰ ਦੀ ਧੁਨ ਤੇ ਗਾਇਕ ” ਨਿੰਜਾ ” ਦਾ ” ਗੀਤ ਰੋਈ ” ਨਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ |

@sharansidhu_official @shehnaazgill Roi naa…????

A post shared by Shehnaz Kaur Gill (@shehnaazgill) on

ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਜਿੰਨੀ ਹੀ ਖੂਬਸੂਰਤੀ ਨਾਲ ਉਹ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਹੀ ਹੈ ।ਉਸ ਤੋਂ ਵੀ ਖੂਬਸੂਰਤ ਅਵਾਜ਼ ਦੀ ਮਾਲਿਕ ਹੈ ” ਸ਼ਹਿਨਾਜ਼ ਕੌਰ ਗਿੱਲ ” |