ਸ਼ੈਰੀਡਨ ਪਲਾਜਾ ਲੜਾਈ – ਕੀ ਨੌਜਵਾਨ ਹੋ ਰਹੇ ਨੇ ਡਿਪੋਰਟ? ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕੀ ਕੀਤੀ ਹੈ ਅਪੀਲ?

ਲੰਘੇ ਵੀਕਐਂਡ ਸ਼ੈਰੀਡਨ ਪਲਾਜਾ ‘ਚ ਪੰਜਾਬੀ ਵਿਦਿਆਰਥੀਆਂ ‘ਚ ਹੋਈ ਲੜਾਈ ਅਤੇ ਤਲਵਾਰਾਂ ਚੱਲਣ ਨੂੰ ਲੈਕੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕਰਨ ਦੀ ਕੋਸ਼ਿਸ਼ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ।

ਸ਼ੈਰੀਡਨ ਪਲਾਜਾ ‘ਚ ਵਾਪਰੀ ਇਸ ਘਟਨਾ ਨੂੰ ਲੈਕੇ ਸ਼ੋਸ਼ਲ ਮੀਡੀਆ ‘ਤੇ ਵੀ ਤਰ੍ਹਾਂ – ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਅਤੇ ਕਿਹਾ ਜਾ ਰਿਹਾ ਹੈ ਕਿ ਸਤੰਬਰ 5 ਨੂੰ ਨੌਜਵਾਨਾਂ ਨੂੰ ਡਿਪੋਰਟ ਕਰ ਭਾਰਤ ਭੇਜਿਆ ਜਾਵੇਗਾ ਪਰ ਸਾਡੇ ਕੋਲ ਅਜਿਹੀ ਕੋਈ ਅਧਿਕਾਰਤ ਸੂਚਨਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਵੀ ਅਧਿਕਾਰੀ ਵੱਲੋਂ ਅਜਿਹੀ ਕਿਸੇ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਅਜਿਹੇ ਮਸਲਿਆਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਛਾਣਬੀਣ ਕਰਨ ਮਗਰੋਂ ਹੀ ਬਣਦੀ ਕਾਨੂੰਨੀ ਕਾਰਵਾਈ ਕਰ ਦੋਸ਼ੀਆਂ ‘ਤੇ ਚਾਰਜ ਲਗਾਏ ਜਾਂਦੇ ਹਨ।

ਜਿਕਰਯੋਗ ਹੈ ਕਿ ਇਸੇ ਸਬੰਧਤ ਵਾਰਡ 9&10 ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਪੁਲਿਸ ਪੁਲਿਸ ਚੀਫ ਨਿਸ਼ਾਨ ਦੁਰੀਅੱਪਾ ਨੂੰ ਚਿੱਠੀ ਲਿਖ ਕੇ ਖਰੂਦ ਪਾਉਣ ਵਾਲੇ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਨੌਜਵਾਨਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।