ਬਰੈਂਪਟਨ ਦੇ ਪਲਾਜੇ ‘ਚ ਫਿਰ ਤੋਂ ਹੋਈ ਲੜ੍ਹਾਈ, 20 ਸਾਲਾ ਪਰਵਿੰਦਰ ਸਿੰਘ ਪੁਲਿਸ ਵੱਲੋਂ ਕਾਬੂ!

ਬਰੈਂਪਟਨ ਦੇ Steeles/ McLaughlin (College Plaza) ਵਿਖੇ Assault ਅਤੇ Loitering ਦੇ ਦੋਸ਼ਾਂ ਤਹਿਤ 20 ਸਾਲਾ ਨੌਜਵਾਨ ਪਰਵਿੰਦਰ ਸਿੰਘ ਨੂੰ ਪੀਲ ਪੁਲਿਸ ਵੱਲੋਂ ਚਾਰਜ਼ ਕੀਤਾ ਗਿਆ ਹੈ।

ਇਹ ਘਟਨਾ ਸ਼ਨੀਵਾਰ ਰਾਤ ਦੀ ਹੈ,  ਜਦੋਂ ਦੋ ਗਰੁੱਪਾਂ ਵਿਚਾਲੇ ਤਕਰਾਰਬਾਜ਼ੀ ਇੰਨੀ ਵੱਧ ਗਈ ਕਿ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਆਉਣਾ ਪਿਆ।

ਦੱਸ ਦੇਈਏ ਕਿ ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ‘ਚ ਕੁਝ ਨੌਜਵਾਨ ਲੜ੍ਹਦੇ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਵੱਲੋਂ ਗੱਡੀਆਂ ਦੀ ਭੰਨ-ਤੋੜ੍ਹ ਵੀ ਕੀਤੀ ਜਾਂਦੀ ਦਿਖਾਈ ਦੇ ਰਹੀ ਹੈ।

ਜ਼ਿਕਰਯੋਗ ਹੈ ਕਿ ਬਰੈਂਪਟਨ ‘ਚ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।