ਗਾਇਕਾ ” ਸ਼ਿੱਪਰਾ ਗੋਇਲ ” ਦਾ ਗਵਾਚਾ ਫੋਨ

Written by Anmol Preet

Published on : October 11, 2018 4:03




ਲਓ ਜੀ ਪੰਜਾਬੀ ਗਾਇਕਾ ” ਸ਼ਿੱਪਰਾ ਗੋਇਲ ” ਦਾ ਨਵਾਂ ਗੀਤ punjabi song ” ਪਿੱਛੇ ਪਿੱਛੇ ” ਰਿਲੀਜ਼ ਹੋ ਚੁਕਿਆ ਹੈ ਅਤੇ ਲੋਕਾਂ ਦੁਆਰਾ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਸ਼ਿੱਪਰਾ ਗੋਇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਇਸਦੀ ਜਾਣਕਾਰੀ ਦਿੱਤੀ | ਇਸ ਗੀਤ ਦੇ ਬੋਲ ਮਸ਼ਹੂਰ ਪੰਜਾਬੀ ਗਾਇਕ ਅਤੇ ਲੇਖਕ ” ਅਲਫਾਜ਼ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਇੰਟੈਂਸ ” ਨੇ ਦਿੱਤਾ ਹੈ | ” ਸ਼ਿੱਪਰਾ ਗੋਇਲ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਅੰਗਰੇਜ਼ੀ ਵਾਲੀ ਮੈਡਮ , ਵਿਆਹ ਵਾਲਾ ਜੋੜਾ , ਅੱਖ ਜੱਟੀ ਦੀ ,ਆਦਿ ਅਤੇ ਇਹਨਾਂ ਸਭ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ |

View this post on Instagram

PICHE PICHE is finally yours.. I’m so so excited ❤🔥 Koi na fikar mainu hoye nuksaan di, Wallpaper te laggi sigi photo meri Jaan di….❤ Full video out on YouTube now! #ShipraGoyal #Alfaaz #Intense #Eros #KrishikaLulla #MG

A post shared by Shipra Goyal (@theshipragoyal) on

ਸ਼ਿੱਪਰਾ ਗੋਇਲ ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸ਼ਾਹਿਤ ਸਨ ਅਤੇ ਉਹਨਾਂ ਨੂੰ ਉਮੀਦ ਸੀ ਕਿ ਇਸ ਗੀਤ ਨੂੰ ਵੀ ਫੈਨਸ ਦੁਆਰਾ ਭਰਵਾਂ ਹੁੰਗਾਰਾ ਮਿਲੇਗਾ | ਸ਼ਿੱਪਰਾ ਗੋਇਲ ਨਾ ਸਿਰਫ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਗਾਇਕੀ ਦਾ ਸਿੱਕਾ ਜਮਾ ਚੁੱਕੇ ਹਨ | ਕੁਝ ਮਹੀਨੇ ਪਹਿਲਾ ਸ਼ਿੱਪਰਾ ਗੋਇਲ ਦਾ ਸੱਜਣ ਅਦੀਬ ਨਾਲ ਇਕ ਪੰਜਾਬੀ ਗੀਤ ” ਨਾਰਾਂ ” ਰਿਲੀਜ਼ ਹੋਇਆ ਸੀ |

ਇਸ ਗੀਤ ਦੇ ਬੋਲ ” ਅਮਨ ਬਿਲਾਸਪੁਰੀ ” ਨੇ ਲਿਖੇ ਸਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਊਜ਼ਿਕ ਐਮਪਾਇਰ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਨੂੰ ਲੋਕਾਂ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ | ਸ਼ਿੱਪਰਾ ਗੋਇਲ ਇਸ ਨਵੇਂ ਗੀਤ ” ਪਿੱਛੇ ਪਿੱਛੇ ” ਨੂੰ ਯੂਟਿਊਬ ਤੇ 5 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |